Bank ਦਾ ATM ਲੁੱਟਣ ਆਏ ਸੀ ਲੁਟੇਰੇ, ਮੌਕੇ ‘ਤੇ ਪਹੁੰਚ ਗਈ ਪੁਲਿਸ, ਜਾਣੋ ਪੂਰਾ ਮਾਮਲਾ

by jaskamal

8 ਅਗਸਤ, ਨਿਊਜ਼ ਡੈਸਕ (ਸਿਮਰਨ) : ਲੁਧਿਆਣਾ ਦੇ ਅਧੀਨ ਆਉਂਦੇ ਗੁਰਾਇਆ 'ਚ ਕੇਨਰਾ ਬੈਂਕ ਦੇ ਏਟੀਐੱਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਨੈਸ਼ਨਲ ਹਾਈਵੇ 'ਤੇ ਸਥਿਤ ਏ.ਟੀ.ਮਸ਼ੀਨ ਨੂੰ ਕੁਛ ਲੁਟੇਰੇ ਤੜਕੇ ਸਵੇਰੇ ਤਿੰਨ ਵਜੇ ਲੁੱਟਣ ਆਏ ਸਨ। ਉਨ੍ਹਾਂ ਨੇ ਪਹਿਲਾਂ ਤਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਦੀ ਇਸ ਹਰਕਤ ਨੂੰ ਕਿਸੇ ਵ੍ਯਤਿ ਵੱਲੋਂ ਦੇਖ ਲਿਆ ਗਿਆ ਅਤੇ ਉਸਨੇ ਤੁਰਤੰਤ ਇਸਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਅਤੇ ਬੈਂਕ ਮੁਲਾਜ਼ਮਾਂ ਨੂੰ ਵੀ ਸੂਚਿਤ ਕਰ ਦਿੱਤਾ।

ਓਥੇ ਹੀ ਜਦੋ ਲੁਟੇਰਿਆਂ ਨੂੰ ਸ਼ੱਕ ਹੋਇਆ ਕਿ ਘਟਨਾ ਵਾਲੀ ਥਾਂ 'ਤੇ ਪੁਲਿਸ ਆ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਪੁਲਿਸ ਦੀ ਗੱਡੀ ਦੀ ਆਵਾਜ਼ ਆ ਗਈ ਸੀ ਤਾ ਲੁਏਟਰੇ ਮੌਕੇ ਤੋਂ ਹੀ ਫਰਾਰ ਹੋ ਗਏ ਅਤੇ ਘਟਨਾ ਵਾਪਰਨ 'ਤੇ ਬਚਾਅ ਹੋ ਗਿਆ।

ਹਾਲਾਂਕਿ ਏ.ਟੀ.ਐੱਮ ਲੁੱਟਣ ਵਾਏ ਨੌਜਵਾਨ ਸੀ.ਸੀ.ਟੀ.ਸੀ ਕੈਮਰੇ 'ਚ ਕੈਦ ਹੋ ਗਏ ਹਨ ਜਿਨ੍ਹਾਂ ਦੀ ਫੁਟੇਜ਼ ਨੂੰ ਪੁਲਿਸ ਨੇ ਆਪਣੇ ਕਬਜ਼ੇ ਦੇ ਵਿਚ ਲੈ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਸੀਸੀਟੀਵੀ ਕੈਮਰੇ ਦੀ ਫੁਟੇਜ ਮੁਤਾਬਕ ਲੁਟੇਰੇ ਬਰੇਜ਼ਾ ਗੱਡੀ ਦੇ ਵਿੱਚ ਆਏ ਸਨ । ਇਹ ਵੀ ਪਤਾ ਲੱਗਾ ਹੈ ਕਿ ਲੁਟੇਰੇ ਆਪਣਾ ਗੈਸ ਕਟਰ ਵੀ ਇੱਥੇ ਹੀ ਛੱਡ ਕੇ ਫ਼ਰਾਰ ਹੋ ਗਏ ਜਿਸ ਨਾਲ ਉਨ੍ਹਾਂ ਨੇ ਸ਼ਟਰ ਨੂੰ ਤੋੜਿਆ ਸੀ। ਓਥੇ ਹੀ ਤੁਹਾਨੂੰ ਦੱਸ ਦਈਏ ਕਿ ਵਾਰ ਵਾਰ ਪੁਲਸ ਵਲੋਂ ਮੀਟਿੰਗਾਂ ਵਿਚ ਬੈਂਕ ਮੁਲਾਜ਼ਮਾਂ ਨੂੰ ਹਦਾਇਤਾਂ ਕੀਤੀਆਂ ਜਾਂਦੀਆਂ ਹਨ ਕਿ ਕੋਈ ਸਕਿਉਰਿਟੀ ਗਾਰਡ ਰੱਖਿਆ ਜਾਵੇ ਪਰ ਬੈਂਕ ਵੱਲੋਂ ਕੋਈ ਵੀ ਸਕਿਓਰਿਟੀ ਗਾਰਡ ਨਹੀਂ ਰੱਖਿਆ ਗਿਆ।

ਇਸ ਸੰਬੰਧੀ ਥਾਣਾ ਗੁਰਾਇਆ ਮੁਖੀ ਹਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ ਨੂੰ 3 ਵਜੇ ਦੇ ਕਰੀਬ ਕਿਸੇ ਰਾਹਗੀਰ ਦਾ ਫੋਨ ਆਇਆ ਸੀ ਕਿ ਪਿੰਡ ਚਚਰਾੜੀ ਵਿਖੇ ਕੇਨਰਾ ਬੈਂਕ ਦੇ ਬਾਹਰ ਕੁਝ ਵਿਅਕਤੀ ਬੈਂਕ ਦੇ ਸ਼ਟਰ ਨਾਲ ਛੇੜਛਾੜ ਕਰ ਰਹੇ ਹਨ । ਗੁਰਾਇਆ ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਜਾ ਕੇ ਦੇਖਿਆ ਤਾਂ ਉਕਤ ਤਿੰਨੋਂ ਵਿਅਕਤੀ ਮੌਕੇ ਤੋਂ ਭੱਜ ਚੁੱਕੇ ਸਨ 'ਤੇ ਉਨ੍ਹਾਂ ਦਾ ਕਟਰ ਹੋਰ ਸਾਮਾਨ ਉੱਥੇ ਹੀ ਪਿਆ ਹੋਇਆ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।