ਸ਼ਿਵਰਾਤਰੀ ਤੋਂ ਪਹਿਲਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼, ਪੰਜਾਬ ਪੁਲਿਸ ਅਲਰਟ

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਵਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਸ਼ਿਵਰਾਤਰੀ ਤੋਂ ਪਹਿਲਾਂ ਹੀ ISI ਵਲੋਂ ਧਮਕੀ ਦਿੱਤੀ ਗਈ ਹੈ। ਜਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਅਲਰਟ ਜਾਰੀ ਕੀਤਾ ਹੈ । ਸੂਤਰਾਂ ਅਨੁਸਾਰ ਸ਼ਿਵਰਾਤਰੀ 'ਤੇ ਪੰਜਾਬ 'ਚ ਕਿਸੀ ਵੱਡੀ ਸਾਜਿਸ਼ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੁਣ ਪੰਜਾਬ ਦੇ ਮੁੱਖ ਮੰਦਰਾਂ ਦੀ ਪੁਲਿਸ ਨੂੰ ਸੁਰੱਖਿਆ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ । ਹਿੰਦੂ ਲੋਕ ਸਭ ਤੋਂ ਵੱਡੇ ਤਿਉਹਾਰ ਦੇ ਰੂਪ 'ਚ ਮਹਾਸ਼ਿਵਰਾਤਰੀ ਮਨਾਉਂਦੇ ਹਨ । ਪੁਲਿਸ ਅਧਿਕਾਰੀਆਂ ਮੰਦਰ ਕਮੇਟੀ ਨਾਲ ਤਾਲਮੇਲ ਕਰ ਰਹੇ ਹਨ ਤਾਂ ਜੋ ਮੱਥਾ ਟੇਕਣ ਆਈ ਸ਼ਰਧਾਲੂਆਂ 'ਚ ਕਿਸੇ ਤਰਾਂ ਦਾ ਡਰ ਨਾ ਹੋਵੇ । ਪੁਲਿਸ ਅਧਿਕਾਰੀ ਨੇ ਕਿਹਾ ਕਿ ਕੁਝ ਪੁਲਿਸ ਮੁਲਾਜ਼ਮ ਸਾਦੀ ਵਰਦੀ 'ਚ ਸ਼ਰਧਾਲੂ ਬਣ ਕੇ ਨਾਲ ਚਲਣਗੇ ਤੇ ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖਣਗੇ ।