ਦੇਸ਼ ਵਿੱਚ ਮਨੀ ਲਾਂਡਰਿੰਗ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇਸ ਛਾਪੇਮਾਰੀ ਵਿਚ 1000 ਕਰੋੜ ਰੁਪਏ ਤੋਂ ਜ਼ਿਆਦਾ ਦਾ ਹਵਾਲਾ ਲੈਣ-ਦੇਣ ਦਾ ਖੁਲਾਸਾ ਹੋਇਆ ਹੈ। ਕਿਹਾ ਜਾਂਦਾ ਹੈ ਕਿ ਇਸ ਰੈਕੇਟ ਵਿਚ ਕਈ ਚੀਨੀ ਨਾਗਰਿਕ, ਉਨ੍ਹਾਂ ਦੇ ਭਾਰਤੀ ਸਹਿਯੋਗੀ, ਬੈਂਕ ਕਰਮਚਾਰੀ ਆਦਿ ਸ਼ਾਮਲ ਸਨ। ਆਮਦਨ ਕਰ ਵਿਭਾਗ ਨੇ ਮੰਗਲਵਾਰ ਦੇਰ ਰਾਤ ਚੀਨੀ ਕੰਪਨੀਆਂ ‘ਤੇ ਛਾਪਾ ਮਾਰਿਆ।



