ਆਪਸੀ ਝਗੜੇ ‘ਚ ਪੰਜ ਅਹੁਦੇਦਾਰਾਂ ’ਤੇ ਤੇਜ਼ਾਬ ਸੁੱਟ ਕੇ ਅੱਗ ਲਗਾਉਣ ਦੀ ਕੋਸ਼ਿਸ਼

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਵਿਖੇ ਪ੍ਰਬੰਧਕੀ ਕਮੇਟੀ ਸ਼੍ਰੀ ਸਨਾਤਨ ਧਰਮ ਸਭਾ ਤਰਨਤਾਰਨ ਸਭਾ ਦੇ ਪ੍ਰਧਾਨ ਪ੍ਰਮੋਦ ਕੁਮਾਰ ਬਿੱਟੂ ਨੇ ਦੱਸਿਆ ਕਿ ਉਹ ਆਪਣੇ ਸਹਿਯੋਗੀ ਅਹੁਦੇਦਾਰਾਂ ਅਜੇ ਗੁਪਤਾ ਸੀਨੀਅਰ ਮੀਤ ਪ੍ਰਧਾਨ, ਦਿਨੇਸ਼ ਜੋਸ਼ੀ ਸੈਕਟਰੀ, ਨੀਰਜ ਮਿੱਤਲ ਕੈਸ਼ੀਅਰ ਤੇ ਰਾਹੁਲ ਸੋਨੀ ਸਮੇਤ ਸਭਾ ਦੇ ਸਾਬਕਾ ਜਨਰਲ ਸਕੱਤਰ ਅਸ਼ੋਕ ਅਗਰਵਾਲ ਵਲੋਂ ਬੁਲਾਏ ਜਾਣ ’ਤੇ ਉਸ ਦੀ ਦੁਕਾਨ ’ਤੇ ਗਏ।

ਅਸ਼ੋਕ ਅਗਰਵਾਲ ਨਾਲ ਗੱਲਬਾਤ ਕਰਦਿਆਂ ਮੰਦਰ ਸਬੰਧੀ ਪੁਰਾਣੇ ਹਿਸਾਬ ਬਾਰੇ ਪੁੱਛਿਆ ਕਿ ਉਹ ਦੱਸਣ ਕਿ ਕਿਸ ਦਾ ਪਿਛਲਾ ਕੀ ਦੇਣਾ ਹੈ, ਕਿਉਂਕਿ ਲੋਕ ਪਿਛਲੇ ਪੁਰਾਣੇ ਹਿਸਾਬ ਦੇ ਰਹਿੰਦੇ ਪੈਸੇ ਸਾਡੇ ਕੋਲੋਂ ਮੰਗ ਰਹੇ ਹਨ। ਇਸ ’ਤੇ ਅਸ਼ੋਕ ਅਗਰਵਾਲ ਤੈਸ਼ ;ਚ ਆ ਗਿਆ ਤੇ ਸਾਨੂੰ ਸਾਰਿਆਂ ਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੁਸੀ ਕੌਣ ਹੁੰਦੇ ਹੋ ਮੇਰੇ ਕੋਲੋਂ ਹਿਸਾਬ ਮੰਗਣ ਵਾਲੇ। ਪ੍ਰਧਾਨ ਬਿੱਟੂ ਨੇ ਕਿਹਾ ਕਿ ਸਾਡੇ ਵਲੋਂ ਉਸ ਨੂੰ ਗਾਲਾਂ ਕੱਢਣ ਤੋਂ ਰੋਕਿਆ ਗਿਆ ਤਾਂ ਅਸ਼ੋਕ ਅਗਰਵਾਲ ਵਲੋਂ ਸਾਨੂੰ ਮਾਰਨ ਦੀ ਨੀਯਤ ਨਾਲ ਐਸਿਡ ਦੀ ਬੋਤਲ ਖੋਲਕੇ ਸਾਡੇ ਉੱਪਰ ਸੁੱਟ ਦਿੱਤਾ।

ਨਾਲ ਹੀ ਮਾਚਿਸ ਦੀ ਤੀਲੀ ਬਾਲਕੇ ਵੀ ਸਾਡੇ ਵੱਲ ਸੁੱਟ ਕੇ ਸਾਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਉਹ ਲਗਾਤਾਰ ਸਾਨੂੰ ਗਾਲਾਂ ਕੱਢਦਾ ਰਿਹਾ ਤੇ ਧਮਕੀਆਂ ਵੀ ਦਿੰਦਾ ਰਿਹਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਈਦ ਕਰਵਾਈ ਸ਼ੁਰੂ ਕਰ ਦਿੱਤੀ ਹੈ।