ਆਸਟ੍ਰੇਲੀਆ: ਕਤਲ ਦੇ ਦੋਸ਼ ‘ਚ ਭਾਰਤੀ ਮੂਲ ਵਿਅਕਤੀ ਨੂੰ 25 ਸਾਲ ਦੀ ਕੈਦ

by nripost

ਸਿਡਨੀ (ਪਾਇਲ): ਆਸਟ੍ਰੇਲੀਆ ਦੇ ਕੁਈਨਜ਼ਲੈਂਡ 'ਚ ਇਕ ਬੀਚ 'ਤੇ 24 ਸਾਲਾ ਔਰਤ ਦੀ ਹੱਤਿਆ ਦੇ ਦੋਸ਼ 'ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 25 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਕੇਰਨਜ਼ ਸਥਿਤ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਾਬਕਾ ਨਰਸ, 41 ਸਾਲਾ ਰਾਜਵਿੰਦਰ ਸਿੰਘ ਨੂੰ ਟੋਯਾਹ ਕੋਰਡਿੰਗਲੀ ਦੇ ਕਤਲ ਦਾ ਦੋਸ਼ੀ ਪਾਇਆ।

ਰਿਪੋਰਟ ਮੁਤਾਬਕ ਲਿੰਕਨ ਕਰਾਊਲੀ ਨੇ ਕਿਹਾ ਕਿ ਔਰਤ ਦੇ ਕਤਲ ਪਿੱਛੇ ਰਾਜਵਿੰਦਰ ਸਿੰਘ ਦਾ ਮਕਸਦ ਅਣਜਾਣ ਹੈ। ਦੱਸਿਆ ਜਾਂਦਾ ਹੈ ਕਿ ਰਾਜਵਿੰਦਰ ਸਿੰਘ ਨੇ 21 ਅਕਤੂਬਰ 2018 ਨੂੰ ਕੋਰਡਿੰਗਲੀ ਦਾ ਕਤਲ ਕਰ ਦਿੱਤਾ ਸੀ ਜਦੋਂ ਉਹ ਕੈਰਨਜ਼ ਦੇ ਉੱਤਰ ਵਿੱਚ ਵਾਂਗੇਟੀ ਬੀਚ 'ਤੇ ਆਪਣੇ ਕੁੱਤੇ ਨੂੰ ਘੁਮਾ ਰਹੀ ਸੀ। ਦੱਸ ਦਇਏ ਕਿ ਕੋਰਡਿੰਗਲੇ ਪੋਰਟ ਡਗਲਸ ਵਿੱਚ ਇੱਕ 'ਸਿਹਤ ਭੋਜਨ ਤੇ ਫਾਰਮੇਸੀ ਸਟੋਰ' ਵਿੱਚ ਕੰਮ ਕਰਦੀ ਸੀ ਅਤੇ ਇੱਕ ਜਾਨਵਰਾਂ ਦੇ ਪਨਾਹਗਾਹ ਵਿੱਚ ਵਲੰਟੀਅਰ ਵੀ ਸੀ। ਕਤਲ ਤੋਂ ਬਾਅਦ ਸਿੰਘ ਆਪਣੀ ਪਤਨੀ, ਬੱਚਿਆਂ ਅਤੇ ਮਾਪਿਆਂ ਨੂੰ ਆਸਟ੍ਰੇਲੀਆ ਛੱਡ ਕੇ ਭਾਰਤ ਚਲਾ ਗਿਆ।

ਇੱਥੇ ਦੱਸਣਯੋਗ ਹੈ ਕਿ ਸਿੰਘ ਨੂੰ ਕੋਰਡਿੰਗਲੀ ਦੇ ਕਤਲ ਤੋਂ ਸੱਤ ਸਾਲ ਬਾਅਦ 25 ਸਾਲ ਦੀ ਗੈਰ-ਪੈਰੋਲ ਮਿਆਦ ਦੀ ਸਜ਼ਾ ਸੁਣਾਈ ਗਈ ਹੈ। ਜਿਸ ਦੌਰਾਨ ਕੁਈਨਜ਼ਲੈਂਡ ਪੁਲਿਸ ਦੁਆਰਾ ਉਸਦੀ ਜਾਣਕਾਰੀ ਲਈ 1 ਮਿਲੀਅਨ ਆਸਟ੍ਰੇਲੀਆਈ ਡਾਲਰ ਦੇ ਇਨਾਮ ਦਾ ਐਲਾਨ ਕਰਨ ਤੋਂ ਦੋ ਸਾਲ ਬਾਅਦ ਉਸਨੂੰ ਭਾਰਤ ਤੋਂ ਹਵਾਲਗੀ (extradited) ਕਰਕੇ ਲਿਆਂਦਾ ਗਿਆ ਸੀ।

More News

NRI Post
..
NRI Post
..
NRI Post
..