ਭਾਰਤੀ ਟੀਮ ਤੋਂ ਹਰਾਨ ਦਾ ਵੱਡਾ ਕਾਰਨ ਦੱਸਿਆ ਆਸਟਰੇਲੀਆ ਕਪਤਾਨ ਫਿੰਚ ਨੇ

by mediateam

ਕ੍ਰਿਕਟ ਡੈਸਕ — ਭਾਰਤ ਨੇ ਆਸਟਰੇਲੀਆ ਨੂੰ ਵਿਸ਼ਵ ਕੱਪ 2019 ਦੇ 14ਵੇਂ ਮੁਕਾਬਲੇ 'ਚ 36 ਦੌੜਾਂ ਨਾਲ ਹਰਾ ਦਿੱਤਾ, ਜਿਸ ਤੋਂ ਬਾਅਦ ਆਸਟਰੇਲੀਆਈ ਕਪਤਾਨ ਆਰੋਨ ਫਿੰਚ ਨਿਰਾਸ਼ ਦਿਖੇ। ਉਸਦੀ ਇਹ ਨਰਾਜ਼ਗੀ ਮੈਚ ਖਤਮ ਹੋਣ ਤੋਂ ਬਾਅਦ ਦਿਖੀ। ਫਿੰਚ ਨੇ ਕਿਹਾ ਭਾਰਤੀ ਟੀਮ ਨੇ ਆਖਰੀ 10 ਓਵਰਾਂ 'ਚ ਬਹੁਤ ਜ਼ਿਆਦਾ ਦੌੜਾਂ ਬਣਾਈਆਂ। ਇਹ ਚੀਜ ਉਸ ਦੀ ਝੋਲੀ 'ਚ ਚਲ ਗਈ। ਭਾਰਤੀ ਟੀਮ ਕੋਲ ਸ਼ਾਨਦਾਰ ਬੱਲੇਬਾਜ਼ ਹਨ। ਉਸਦੇ ਟਾਪ ਆਰਡਰ ਵਧੀਆ ਹੈ ਉਸ ਤੋਂ ਬਾਅਦ ਮੱਧਕ੍ਰਮ ਨੇ ਵੀ ਵਧੀਆ ਖੇਡ ਖੇਡਿਆ।

ਫਿੰਚ ਨੇ ਕਿਹਾ ਕਿ ਅਸੀਂ ਬਾਰ-ਬਾਰ ਵਿਕਟ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਟੀਮ ਨੇ ਵਧੀਆ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਖੇਡ ਦੇ ਤਿੰਨੋਂ ਫਾਰਮੈੱਟ 'ਚ ਵਧੀਆ ਖੇਡ ਦਿਖਾਇਆ। ਇਸ ਕਾਰਨ ਸਾਡੇ ਹੱਥੋਂ ਮੈਚ ਨਿਕਲ ਗਿਆ। ਅਸੀਂ ਹਾਲਾਤ ਦੇ ਆਧਾਰ 'ਤੇ ਵੱਖਰੇ ਸੰਯੋਜਨਾਂ ਦੀ ਤਲਾਸ਼ ਕਰਦੇ ਹਾਂ। ਅਸੀਂ ਵਾਪਸੀ ਕਰਾਂਗੇ।


ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..