ਆਸਟਰੇਲੀਆ ਨੇ ਰਾਸ਼ਟਰ ਗਾਣ ਦਾ ਸ਼ਬਦ ਬਦਲਿਆ

by vikramsehajpal


ਕੈਨਬਰਾ (ਦੇਵ ਇੰਦਰਜੀਤ)- ਆਸਟਰੇਲੀਆ ਨੇ ਦੇਸ਼ ਦੇ ਮੂਲ ਨਿਵਾਸੀਆਂ ਦੇ ਸਨਮਾਨ ਵਿੱਚ ਆਪਣੇ ਰਾਸ਼ਟਰੀ ਗੀਤ ਵਿਚ ਇਕ ਸ਼ਬਦ ਬਦਲਿਆ ਹੈ, ਜਿਸ ਨੂੰ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ “ਏਕਤਾ ਦੀ ਭਾਵਨਾ” ਕਰਾਰ ਦਿੱਤਾ ਹੈ। ਨਵੇਂ ਸਾਲ ਦੀ ਸ਼ੁਰੂਆਤ ‘ਤੇ ਪ੍ਰਧਾਨ ਮੰਤਰੀ ਮੌਰਿਸਨ ਨੇ ਰਾਸ਼ਟਰੀ ਗੀਤ ਐਡਵਾਂਸ ਆਸਟਰੇਲੀਆ ਫੇਅਰ ਦੀ ਦੂਜੀ ਲਾਈਨ ਨੂੰ “ ਫਾਰ ਵੀ ਯੰਗ ਐਂਡ ਫ੍ਰੀ (ਅਸੀਂ ਜਵਾਨ ਅਤੇ ਸੁਤੰਤਰ ਹਾਂ) “ ਨੂੰ ਬਦਲ ਕੇ “ਫਾਰ ਵੀ ਆਰ ਵਨ ਐਂਡ ਫ੍ਰੀ (ਅਸੀਂ ਇਕ ਅਤੇ ਸੁਤੰਤਰ ਹਾਂ) “ ਕਰ ਦਿੱਤਾ ਹੈ। ਇਹ ਬਦਲਾਅ ਸ਼ੁੱਕਰਵਾਰ ਤੋਂ ਲਾਗੂ ਹੋ ਗਿਆ ਹੈ।