ਆਸਟਰੇਲੀਆ : ਤੇਜ਼ੀ ਨਾਲ ਫੈਲ ਰਹੀ ਹੈ ਅੱਗ, ਐਮਰਜੈਂਸੀ ਦਾ ਐਲਾਨ

by

ਵੈੱਬ ਡੈਸਕ (Vkram Sehajpal) : ਆਸਟਰੇਲੀਆ ਦੇ ਸਭ ਤੋਂ ਵੱਧ ਅਬਾਦੀ ਵਾਲੇ ਸੂਬੇ, ਨਿਊ ਸਾਉਥ ਵੇਲਜ਼ ਵਿੱਚ ਪਿਛਲੇ ਕਈਂ ਦਿਨਾਂ ਤੋਂ ਲੱਗੀ ਅੱਗ ਦੇ ਚੱਲਦਿਆਂ ਸੋਮਵਾਰ ਨੂੰ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ। ਇਹ ਐਲਾਨ ਆਸਟਰੇਲੀਆ ਦੇ ਪੂਰਬੀ ਤੱਟ 'ਤੇ ਇੱਕ ਜੰਗਲ ਵਿੱਚ ਅੱਗ ਕਾਰਨ ਤਿੰਨ ਲੋਕਾਂ ਦੀ ਮੌਤ ਅਤੇ 150 ਤੋਂ ਜ਼ਿਆਦਾ ਘਰਾਂ ਨੂੰ ਸੜਕੇ ਸਵਾਅ ਹੋਣ ਤੋਂ ਬਾਅਦ ਕੀਤਾ ਗਿਆ ਹੈ। 

ਨਿਊ ਸਾਉਥ ਵੇਲਜ਼ ਦੀ ਪ੍ਰੀਮਿਅਰ ਗਲੈਡਿਸ ਬੇਰੇਜਿਕਲੀਅਨ ਨੇ ਪ੍ਰੈਸ ਕਾਨਫ੍ਰੈਂਸ ਦੌਰਾਨ ਕਿਹਾ ਕਿ “ਮੰਗਲਵਾਰ ਲਈ ਮੌਸਮ ਦੀ ਭਵਿੱਖਬਾਣੀ ਤਬਾਹੀ ਦੇ ਪੱਧਰ 'ਤੇ ਐ ਅਤੇ ਇਸ ਦੇ ਅਧਾਰ' ਤੇ, ਪਿਛਲੇ ਕੁਝ ਦਿਨਾਂ ਦੇ ਹਾਲਤਾਂ ਨੂੰ ਧਿਆਨ 'ਚ ਰੱਖਦਿਆਂ ਨਿਊ ਸਾਉਥ ਵੇਲਜ਼ ਦੇ ਰੂਰਲ ਫਾਇਰ ਕਮਿਸ਼ਨਰ ਸ਼ੈਨ ਦੀ ਸਲਾਹ ਸਵੀਕਾਰਦਿਆਂ ਨਿਊ ਸਾਉਥ ਵੇਲਜ਼ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ ਹੈ।ਇਸ ਦਾ ਮਤਲਬ ਹੈ ਕਿ ਕਮਿਸ਼ਨਰ ਕੋਲ ਅਧਿਕਾਰ ਹੈ ਕਿ ਕੱਲ੍ਹ ਤੋਂ ਵੱਧ ਤੋਂ ਵੱਧ ਜਾਨ-ਮਾਲ ਦੀ ਰੱਖਿਆ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਜੋ ਵੀ ਸਹੀ ਲੱਗਦਾ ਹੈ ਉਹ ਕਰਨਗੇ। 

ਇਹ ਇੱਕ ਸਾਵਧਾਨੀ ਵਾਲਾ ਕਦਮ ਹੈ ਜੋ ਕਿ ਭਾਈਚਾਰੇ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰੇਗਾ।ਨਿਊ ਸਾਉਥ ਵੇਲਜ਼ ਦੇ ਸਟੇਟ ਫਾਇਰ ਕਮਿਸ਼ਨਰ ਸ਼ੇਨ ਫਿਟਜ਼ਸਿਮਨਸ ਨੇ ਕਿਹਾ ਕਿ "ਹਾਲਾਤ ਹਾਲੇ ਵੀ ਬਹੁਤ ਖੁਸ਼ਕ ਹਨ। ਅੱਗ ਦਾ ਵਤੀਰਾ ਅਜੇ ਵੀ ਕਾਫ਼ੀ ਅਸਥਿਰ ਐ ਅਤੇ ਰਾਜ ਦੇ ਉੱਤਰ ਪੂਰਬ ਵਿੱਚ ਅਜੇ ਵੀ ਬਹੁਤ ਸਾਰੇ ਕਮਿਊਨਿਟੀ ਅਜੇ ਵੀ ਖਤਰੇ ਵਿੱਚ ਹਨ। "ਰਾਜ ਦੇ ਉੱਤਰ ਪੂਰਬ ਵਿਚ ਲੱਗੀ ਅੱਗ ਨੇ ਤਿੰਨ ਜਾਨਾਂ ਲੈ ਲਈਆਂ ਤੇ 150 ਤੋਂ ਜ਼ਿਆਦਾ ਘਰਾਂ ਨੂੰ ਤਬਾਹ ਕਰ ਦਿੱਤਾ ਐ ਅਤੇ ਸ਼ੁੱਕਰਵਾਰ ਤੋਂ 3,300 ਵਰਗ ਮੀਲ ਤੋਂ ਵੱਧ ਜੰਗਲ ਅਤੇ ਖੇਤਾਂ ਨੂੰ ਵੀ ਢਹਿ-ਢੇਰੀ ਕਰ ਦਿੱਤਾ ਹੈ।

More News

NRI Post
..
NRI Post
..
NRI Post
..