ਵੈੱਬ ਡੈਸਕ (Nri Media) : ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਦੱਖਣੀ ਖੇਤਰ ਵਿੱਚ ਅੱਜ ਅੱਗ 'ਤੇ ਕਾਬੂ ਪਾਉਣ ਲੱਗਿਆ ਹਵਾਈ ਟੈਂਕਰ ਜਹਾਜ਼ ਹਾਦਸਾਗ੍ਰਸਤ ਹੋ ਗਿਆ| ਇਸ ਹਾਦਸੇ ਵਿੱਚ ਪਾਇਲਟ ਸਮੇਤ ਅਮਲੇ ਦੇ 2 ਹੋਰ ਮੈਂਬਰ ਮਾਰੇ ਗਏ| ਤਿੰਨੋਂ ਮ੍ਰਿਤਕ ਅਮਰੀਕਾ ਵਾਸੀ ਹਨ|
ਆਸਟਰੇਲੀਆ ਨੇ ਜੰਗਲਾਂ ਦੀ ਅੱਗ 'ਤੇ ਕਾਬੂ ਪਾਉਣ ਲਈ ਹਾਲ ਹੀ 'ਚ ਅਮਰੀਕਾ ਦੀ ਕੰਪਨੀ ਵਲੋਂ ਜਹਾਜ਼ ਤੇ ਅਮਲਾ ਮੰਗਵਾਇਆ ਗਿਆ ਸੀ| ਇਹ ਜਹਾਜ਼ ਟੈਂਕ ਵਿੱਚ 15,000 ਲੀਟਰ ਪਾਣੀ ਭਰ ਕੇ ਅੱਗ ਵੱਲ ਸੁੱਟ ਰਿਹਾ ਸੀ|
ਕਿਹਾ ਜਾ ਰਿਹਾ ਹੈ ਕਿ ਜਹਾਜ਼ ਅੱਗ 'ਤੇ ਕਾਬੂ ਪਾਉਣ ਸਮੇਂ ਦਰਖਤਾਂ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ ਪਰ ਹਾਦਸੇ ਦੇ ਕਾਰਨਾਂ ਦੀ ਜਾਂਚ ਹਾਲੇ ਜਾਰੀ ਹੈ| ਸੂਬੇ ਦੀ ਪ੍ਰੀਮੀਅਰ ਨੇ ਹਾਦਸੇ 'ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਬੜੀ ਗੰਭੀਰ ਸਥਿਤੀ ਵਿੱਚ ਅੱਗ ਬੁਝਾਓ ਅਮਲਾ ਕੰਮ ਕਰ ਰਿਹਾ ਸੀ| ਕਰੀਬ 2 ਹਫਤੇ ਪਹਿਲਾਂ ਵੀ ਅਜਿਹੀ ਸਥਿਤੀ ਵਿੱਚ ਪਾਣੀ ਵਾਲਾ ਟੈਂਕਰ ਹਵਾਈ ਜਹਾਜ਼ ਤਬਾਹ ਹੋਇਆ ਸੀ|



