ਆਸਟਰੇਲੀਆ ਵਿਚ ਜੰਗਲੀ ਅੱਗ ਤੋਂ ਬਾਅਦ ਹੁਣ ਹੜ੍ਹ ਦੇ ਹਾਲਾਤ

by mediateam

ਸਿਡਨੀ , 13 ਫਰਵਰੀ ( NRI MEDIA )

ਆਸਟਰੇਲੀਆ ਵਿਚ ਜੰਗਲੀ ਅੱਗਾਂ ਨਾਲ ਜੂਝਦਿਆਂ ਰਾਹਤ ਦੀ ਬਾਰਸ਼ ਹੋਈ ਹੈ , ਇਸ ਮੀਂਹ ਨੇ ਆਸਟਰੇਲੀਆ ਦੇ ਨਿਉ ਸਾਉਥ ਵੇਲਜ਼ ਪ੍ਰਾਂਤ ਦੇ ਜੰਗਲਾਂ ਵਿਚ ਲੱਗੀ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਦਿੱਤਾ ਹੈ ਪਰ ਕਈ ਦਿਨਾਂ ਤੋਂ ਭਾਰੀ ਬਾਰਸ਼ ਕਾਰਨ ਸੂਬੇ ਦੇ ਕਈ ਬੰਨ੍ਹ ਪੂਰੇ ਤਰ੍ਹਾਂ ਭਰ ਗਏ ਹਨ |


ਨਿਉ ਸਾਉਥ ਵੇਲਜ਼ ਰੂਰਲ ਫਾਇਰ ਸਰਵਿਸ ਦੇ ਇਕ ਬੁਲਾਰੇ ਨੇ ਕਿਹਾ, “ਅੱਗ ਸੂਬੇ ਦੇ ਜੰਗਲਾਂ ਵਿਚ ਹਰ ਜਗ੍ਹਾ ਜਗ੍ਹਾ ਤੋਂ ਬੁਝਾ ਦਿੱਤੀ ਗਈ ਹੈ , ਮੀਂਹ ਨੇ ਅੱਗ 'ਤੇ ਕਾਬੂ ਪਾਉਣ ਵਿਚ ਮਦਦ ਕੀਤੀ ਹੈ ਪਰ ਹੁਣ ਲਗਾਤਾਰ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ |

ਡੈਮਾਂ ਉੱਤੇ ਪਾਣੀ ਵਗ ਰਿਹਾ 

ਕਈ ਦਿਨਾਂ ਦੀ ਬਾਰਸ਼ ਕਾਰਨ ਨਿਉ ਸਾਉਥ ਵੇਲਜ਼ ਦੇ ਕਈ ਡੈਮ ਵੀਰਵਾਰ ਨੂੰ ਭਰੇ ਗਏ ਹਨ , ਡੈਮਾਂ ਉਪਰ ਦੀ ਪਾਣੀ ਹੁਣ ਵਹਿ ਰਿਹਾ ਹੈ , ਸੂਬੇ ਦੀ ਰਾਜਧਾਨੀ ਸਿਡਨੀ ਦੇ ਨੇੜੇ ਸਥਿਤ ਨੇਪਿਅਨ ਡੈਮ ਵਧੇਰੇ ਸਮਰੱਥਾ ਨਾਲ ਭਰ ਗਿਆ ਹੈ ਅਜਿਹਾ ਹੀ ਹਾਲ ਤਲੋਵਾ ਅਤੇ ਬਰਗੋ ਡੈਮ ਦਾ ਹੈ।

ਇਸ ਸਾਲ ਬਹੁਤ ਵੱਡਾ ਨੁਕਸਾਨ 

ਪੂਰਬੀ ਅਤੇ ਦੱਖਣੀ ਆਸਟਰੇਲੀਆ ਦੇ ਜੰਗਲਾਂ ਵਿਚ, ਪਿਛਲੇ ਸਤੰਬਰ ਤੋਂ ਹੁਣ ਤਕ ਅੱਗ ਵਿਚ 33 ਲੋਕਾਂ ਦੀ ਮੌਤ ਹੋ ਗਈ ਸੀ , ਇਸ ਅੱਗ ਕਾਰਨ ਲੱਖਾਂ ਜਾਨਵਰ ਮਾਰੇ ਗਏ ਸਨ , ਢਾਈ  ਹਜ਼ਾਰ ਤੋਂ ਵੱਧ ਮਕਾਨ ਢਹਿ ਗਏ ਸਨ ,  ਕਰੀਬ ਇਕ ਕਰੋੜ ਹੈਕਟੇਅਰ ਰਕਬੇ ਵਿਚ ਰੁੱਖ ਅਤੇ ਪੌਦੇ ਸੜ ਗਏ , ਜੰਗਲਾਂ ਵਿਚ ਲੱਗੀ ਅੱਗ ਕਾਰਨ ਸਿਡਨੀ ਸਣੇ ਕਈ ਸ਼ਹਿਰਾਂ ਵਿਚ ਭਾਰੀ ਸੰਕਟ ਪੈਦਾ ਹੋ ਗਿਆ ਸੀ ,  ਫਾਇਰ ਸਰਵਿਸਿਜ਼ ਦੇ ਡਿਪਟੀ ਕਮਿਸ਼ਨਰ ਰੌਬ ਰੋਜਰਸ ਨੇ ਕਿਹਾ, "ਰਾਜ ਦੇ ਦੱਖਣੀ ਹਿੱਸੇ ਵਿੱਚ ਅਜੇ ਕੁਝ ਅੱਗ ਲੱਗੀ ਹੋਈ ਹੈ , ਰਾਜਧਾਨੀ ਕੈਨਬਰਾ ਨੇੜੇ ਜੰਗਲਾਂ ਵਿਚ ਵੀ ਅੱਗ ਪੂਰੀ ਤਰ੍ਹਾਂ ਬੁਝ ਨਹੀਂ ਸਕੀ ਹੈ।