ਆਸਟ੍ਰੇਲੀਆ ‘ਚ ਬਣੇਗਾ ਪਹਿਲਾ ‘ਸਿੱਖ ਸਕੂਲ’

by vikramsehajpal

ਮੈਲਬੌਰਨ,(ਦੇਵ ਇੰਦਰਜੀਤ) :ਆਸਟ੍ਰੇਲੀਆ ਦੇ ਪਲਾਨਿੰਗ ਅਤੇ ਜਨਤਕ ਥਾਵਾਂ ਨਾਲ ਸਬੰਧਤ ਵਿਭਾਗਾਂ ਦੇ ਮੰਤਰੀ ਰਾਬ ਸਟੋਕਸ ਨੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਪੱਛਮੀ ਸਿਡਨੀ ਵਿੱਚ ਦੇਸ਼ ਦਾ ਪਹਿਲਾ ਸਿੱਖ ਸਕੂਲ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਜਿਕਰਯੋਗ ਹੈ ਕਿ 'ਸਿੱਖ ਗ੍ਰਾਮਰ ਸਕੂਲ' ਨੂੰ ਰੌਜ਼ ਹਿੱਲ ਵਿਖੇ ਟੈਲਾਵੌਂਗ ਸੜਕ 'ਤੇ ਬਣਾਇਆ ਜਾਵੇਗਾ। ਇਸ ਸਕੂਲ ਵਿੱਚ 1260 ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ

ਦੱਸ ਦੇਈਏ ਕਿ ਇਹ ਸਕੂਲ 10 ਏਕੜ ਜ਼ਮੀਨ ਵਿੱਚ ਬਣਾਇਆ ਜਾਵੇਗਾ। ਇਸ ਸਕੂਲ ਪ੍ਰਾਜੈਕਟ ਲਈ ਸਰਕਾਰ ਵੱਲੋਂ 167 ਮਿਲੀਅਨ ਡਾਲਰ ਤੋਂ ਜ਼ਿਆਦਾ ਦਾ ਬਜਟ ਪ੍ਰਦਾਨ ਕੀਤਾ ਗਿਆ ਹੈ। ਇਸ ਨਵੇਂ ਸਕੂਲ ਬੱਚਿਆਂ ਲਈ ਅਰਲੀ ਲਰਨਿੰਗ ਸੈਂਟਰ ਵੀ ਬਣਾਏ ਜਾਣਗੇ । ਇਸ ਵਿੱਚ ਬੋਰਡਿੰਗ ਆਦਿ ਦੀਆਂ ਸੁਵਿਧਾਵਾਂ ਸਟਾਫ ਅਤੇ ਵਿਦਿਆਰਥੀਆਂ ਦੋਹਾਂ ਲਈ ਹੀ ਉਪਲਬਧ ਹੋਣਗੀਆਂ ।