ਇਸ ਮਾਡਲ ਨੇ Instagram ‘ਤੇ ਦਿੱਤਾ ਅਜਿਹਾ ਆਫਰ, ਇੱਕੋ ਦਿਨ ‘ਚ ਜਮ੍ਹਾਂ ਹੋ ਗਈ ਇੰਨੀ ਵੱਡੀ ਰਕਮ

by mediateam
ਮੀਡਿਆ ਡੈਸਕ: ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ 'ਚ (Australian Bushfire) ਹੁਣ ਤਕ ਕਰੋੜਾਂ ਜਾਨਵਰ ਮਾਰੇ ਜਾ ਚੁੱਕੇ ਹਨ। ਦਿਨੋਂ-ਦਿਨ ਅੱਗ ਖ਼ਤਰਨਾਕ ਹੁੰਦੀ ਜਾ ਰਹੀ ਹੈ। ਸਰਕਾਰ ਦੇ ਰਾਹਤ ਕਾਰਜ ਵੀ ਹੁਣ ਤਕ ਜੰਗਲ ਦੀ ਅੱਗ ਨੂੰ ਕਾਬੂ 'ਚ ਨਹੀਂ ਲੈ ਸਕਦੇ ਹਨ। ਇਸ ਖ਼ਤਰਨਾਕ ਅੱਗ ਦੇ ਪੀੜਤ ਲੋਕਾਂ ਦੀ ਮਦਦ ਲਈ ਕਈ ਹੱਥ ਅੱਗੇ ਆਏ ਹਨ। ਇਸੇ ਲੜੀ 'ਚ ਅਮਰੀਕਾ (US) ਦੀ ਇਕ ਮਾਡਲ ਨੇ ਆਰਥਿਕ ਮਦਦ ਜੁਟਾਉਣ ਲਈ ਅਜੀਬੋ-ਗ਼ਰੀਬ ਰਸਤਾ ਅਪਣਾਇਆ ਹੈ। ਉਸ ਨੇ ਲੋਕਾਂ ਨੂੰ ਆਫਰ ਦਿੱਤਾ ਕਿ ਜੋ ਵੀ 10 ਡਾਲਰ ਜਾਂ ਇਸ ਤੋਂ ਜ਼ਿਆਦਾ ਦੀ ਡੋਨੇਸ਼ਨ ਕਰੇਗਾ, ਉਹ ਉਸ ਨੂੰ ਬਿਨਾਂ ਕੱਪੜਿਆਂ ਦੇ Instagram 'ਤੇ ਸੈਲਫੀ ਭੇਜੇਗੀ। ਮਾਡਲ ਦੇ ਇਸ ਆਫਰ ਤੋਂ ਬਾਅਦ 1 ਲੱਖ ਡਾਲਰ ਦੀ ਰਕਮ ਇਕੱਠੀ ਹੋਈ। ਹਾਲਾਂਕਿ ਉਸ ਦੇ ਇਸ ਅਜੀਬੋ-ਗ਼ਰੀਬ ਆਫਰ ਤੋਂ ਬਾਅਦ Instagram 'ਤੇ ਉਸ ਦਾ ਅਕਾਊਂਟ Deactivate ਹੋ ਗਿਆ ਹੈ। 20 ਸਾਲ ਦੀ ਮਾਡਲ ਕੈਲੇਨ ਵਾਰਡ (Kaylen Ward) ਨੇ ਹਾਲ ਹੀ 'ਚ Twitter 'ਤੇ ਐਲਾਨ ਕੀਤਾ ਸੀ ਕਿ ਇਕ ਸੰਸਤਾ ਜੋ ਆਸਟ੍ਰੇਲੀਆ ਦੀ ਅੱਗ ਦੇ ਪੀੜਤਾਂ ਦੀ ਮਦਦ ਕਰ ਰਹੀ ਹੈ, ਉਹ ਉਸ ਦੀ ਮਦਦ ਕਰਨਾ ਚਾਹੁੰਦੀ ਹੈ। ਇਸ ਦੇ ਲਈ ਕੈਲੇਨ ਨੇ 10 ਡਾਲਰ ਜਾਂ ਉਸ ਤੋਂ ਜ਼ਿਆਦਾ ਦੀ ਮਦਦ ਕਰਨ ਵਾਲੇ ਲੋਕਾਂ ਨੂੰ ਆਪਣੀ ਬਿਨਾਂ ਕੱਪੜਿਆਂ ਦੀ ਸੈਲਫੀ ਭੇਜਣ ਦਾ ਆਫਰ ਦਿੱਤਾ। ਇਸ ਤੋਂ ਇਲਾਵਾ ਕੈਲੇਨ ਨੇ ਟਵਿੱਟਰ 'ਤੇ ਉਨ੍ਹਾਂ ਸੰਸਥਾਵਾਂ ਦੀ ਸੂਚੀ ਵੀ ਸ਼ੇਅਰ ਕੀਤੀ ਜਿਹੜੀ ਆਸਟ੍ਰੇਲੀਆ 'ਚ ਅੱਗ ਦੇ ਪੀੜਤਾਂ ਦੀ ਮਦਦ ਕਰ ਰਹੀ ਹੈ। ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।