ਆਸਟਰੇਲੀਆ ਦੀ ਗਰੀਨ ਪਾਰਟੀ ਨੇ ਮਨਜੋਤ ਸਿੰਘ ਨੂੰ ਉਮੀਦਵਾਰ ਐਲਾਨਿਆ

by vikramsehajpal

ਐਡੀਲੇਡ (ਦੇਵ ਇੰਦਰਜੀਤ)- ਸੂਬਾ ਪੱਛਮੀ ਆਸਟਰੇਲੀਆ ਦੀ ਸੰਸਦ ਦੇ ਉਪਰਲੇ ਸਦਨ ਦੀਆਂ 36 ਅਤੇ ਹੇਠਲੇ ਸਦਨ ਦੀਆਂ 59 ਸੀਟਾਂ ਲਈ ਆਮ ਚੋਣਾਂ 14 ਮਾਰਚ ਨੂੰ ਹੋ ਰਹੀਆਂ ਹਨ।

ਗਰੀਨ ਪਾਰਟੀ ਵੱਲੋਂ ਹਲਕਾ ਵੈਸਟ ਸਵੈਨ ਤੋਂ ਪਹਿਲੀ ਵਾਰ ਸਿੱਖ ਚਿਹਰੇ ਮਨਜੋਤ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮਨਜੋਤ ਸਿੰਘ ਦਾ ਜਨਮ ਪਟਿਆਲਾ ’ਚ ਹੋਇਆ ਸੀ ਅਤੇ ਬਚਪਨ ਵਿੱਚ ਹੀ ਉਹ ਆਪਣੇ ਮਾਤਾ-ਪਿਤਾ ਨਾਲ ਆਸਟਰੇਲੀਆ ਦੇ ਸ਼ਹਿਰ ਪਰਥ ਆ ਗਿਆ ਸੀ ਜਿੱਥੇ ਉਸ ਨੇ ਯੂਨੀਵਰਸਿਟੀ ਪੱਧਰ ਤੱਕ ਦੀ ਸਿੱਖਿਆ ਹਾਸਲ ਕੀਤੀ ਹੈ। ਉਹ ਸੂਬਾ ਪੱਛਮੀ ਆਸਟਰੇਲੀਆ ਦਾ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਚੋਣ ਲੜਨ ਵਾਲਾ ਪਹਿਲਾ ਪੰਜਾਬੀ ਸਿੱਖ ਨੌਜਵਾਨ ਹੈ।