ਸਿਡਨੀ (Nri Media) : ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਨੇ ਪੂਰੀ ਦੁਨੀਆਂ ਨੂੰ ਹਿਲਾ ਰੱਖ ਦਿੱਤਾ ਹੈ। ਇਸ ਅੱਗ ਦੇ ਕਹਿਰ ਨਾਲ ਹੁਣ ਤੱਕ 50 ਕਰੋੜ ਪਸ਼ੂ-ਪੰਛੀਆਂ ਦੀ ਮੌਤ ਹੋ ਚੁੱਕੀ ਹੈ।ਬੀਤੇ ਚਾਰ ਮਹੀਨਿਆਂ ਤੋਂ ਜਾਰੀ ਇਸ ਅੱਗ ਨੂੰ ਬਝਾਉਣ ਦੇ ਯਤਨ ਲਗਾਤਾਰ ਕੀਤੇ ਜਾ ਰਹੇ ਹਨ ਪਰ ਅੱਗ 'ਤੇ ਕਾਬੂ ਨਹੀ ਪਾਇਆ ਜਾ ਸਕਿਆ। ਲੋਕਾਂ ਨੂੰ ਬਚਾਉਣ ਲਈ ਲਗਾਤਾਰ ਬਚਾਅ ਕਾਰਜ ਚਲਾਏ ਜਾ ਰਹੇ ਹਨ। ਦੁਸਰੇ ਪਾਸੇ ਅੱਗ ਦਾ ਪ੍ਰਭਾਵ ਵੱਧਣ ਨਾਲ ਰਾਸ਼ਟਰੀ ਪਸ਼ੂ ਕੰਗਾਰੂ ਜਾਨ ਬਚਾਉਣ ਦੇ ਲਈ ਸ਼ਹਿਰਾਂ ਦੇ ਵੱਲ ਭੱਜ ਗਏ ਹਨ।ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਨਾਲ ਸਭ ਤੋਂ ਬੁਰੀ ਤਰ੍ਹਾ ਕੋਆਲਾ ਪ੍ਰਜਾਤੀ ਪ੍ਰਭਾਵਿਤ ਹੋਈ ਹੈ।
ਨਿਊ ਸਾਊਥ ਵੇਲਜ਼ ਦੇ ਮੱਧਮ-ਉਤਰੀ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਕੋਆਲਾ ਪਾਇਆ ਜਾਂਦਾ ਹੈ। ਜੰਗਲਾਂ ਵਿੱਚ ਫੈਲੀ ਅੱਗ ਦੀ ਵਜ੍ਹਾ ਨਾਲ ਇਨ੍ਹਾਂ ਦੀ ਸੰਖਿਆ ਅੱਧੀ ਦੇ ਕਰੀਬ ਰਹਿ ਗਈ ਹੈ। ਦੱਸ ਦੇਈਏ ਕਿ ਕੋਆਲਾ ਜਾਨਵਰਾਂ ਦੀ ਇੱਕ ਪ੍ਰਜਾਤੀ ਹੈ।ਦੱਸ ਦੇਈਏ ਕਿ ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ ਦੇ ਜੰਗਲਾਂ ਵਿੱਚ ਚਾਰ ਮਹੀਨੇ ਪਹਿਲਾ ਅੱਗ ਲੱਗੀ ਸੀ, ਜੋ ਹੁਣ ਤੱਕ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਅੱਗ ਦੀ ਵਜ੍ਹਾ ਨਾਲ ਕਈ ਏਕੜ ਵਿੱਚ ਫੈਲੇ ਜੰਗਲ ਜਲ ਕੇ ਰਾਖ ਹੋ ਚੁੱਕੇ ਹਨ।
ਅੱਗ ਵਿੱਚ ਹੁਣ ਤੱਕ 200 ਤੋਂ ਜ਼ਿਆਦਾ ਘਰ ਵੀ ਜਲ ਕੇ ਤਬਾਹ ਹੋ ਚੁੱਕੇ ਹਨ। ਇਸ ਅੱਗ ਦਾ ਪ੍ਰਭਾਵ ਸਮੁੰਦਰੀ ਸ਼ਹਿਰਾਂ ਵਿੱਚੋਂ ਇੱਕ ਸਿਡਨੀ ਤੱਕ ਪਹੁੰਚ ਚੁੱਕਿਆ ਹੈ ਅਤੇ ਹਾਜ਼ਾਰਾਂ ਦੀ ਸੰਖਿਆਂ ਵਿੱਚ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਪਹੁੰਚਾਇਆ ਗਿਆ ਹੈ। ਅੱਗ ਨਾਲ ਘਟਨਾਵਾਂ ਵਿੱਚ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਸਟ੍ਰੇਲੀਆ ਦੇ ਜੰਗਲਾ ਵਿੱਚ ਲੱਗੀ ਅੱਗ ਦਾ ਅਸਰ ਨਿਊਜ਼ੀਲੈਂਡ ਵਿੱਚ ਵੀ ਦੇਖਿਆ ਜਾ ਰਿਹਾ ਹੈ।
ਦੱਸ ਦਈਏ ਕਿ ਕੋਆਲਾ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਦਰੱਖਤਾਂ 'ਤੇ ਰਹਿਣ ਵਾਲਾ ਦੁਰਲੱਭ ਪ੍ਰਜਾਤੀ ਦਾ ਜਾਨਵਰ ਹੈ। ਇਹ ਭਾਲੂ ਦੇ ਵਰਗ ਵਿੱਚ ਆਉਦਾ ਹੈ। ਮੁੱਖ ਤੌਰ 'ਤੇ ਪੂਰਬ ਅਤੇ ਦੱਖਣ ਆਸਟ੍ਰੇਲੀਆ ਦੇ ਤੱਟਵਰਤੀ ਖੇਤਰਾਂ ਵਿੱਚ ਮਿਲਦਾ ਹੈ। ਕੋਆਲਾ ਕਾਫ਼ੀ ਸ਼ਾਂਤ ਜਾਨਵਾਰ ਹੈ। ਇਹ ਔਸਤ 13 ਤੋਂ 15 ਸਾਲ ਤੱਕ ਜੀਵਤ ਰਹਿੰਦਾ ਹੈ। ਆਸਟ੍ਰੇਲੀਆ ਵਿੱਚ ਨੀਲਗਿਰੀ ਦੇ ਦਰੱਖਤਾਂ ਦੀ 700 ਤੋਂ ਜ਼ਿਆਦਾ ਪ੍ਰਜਾਤੀਆਂ ਹਨ, ਪਰ ਕੋਆਲਾ ਕੇਵਲ 50 ਪ੍ਰਜਾਤੀਆਂ ਦੇ ਪੱਤੇ ਖਾਂਦਾ ਹੈ।



