ਆਟੋ ਚਾਲਕ ਨੇ ਬਜ਼ੁਰਗ ਮਹਿਲਾ ਨਾਲ ਕੀਤਾ ਜਬਰ -ਜ਼ਨਾਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਰਾਮਾ ਮੰਡੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਆਟੋ ਚਾਲਕ ਵਲੋਂ ਇਹ 70 ਸਾਲਾ ਬਜ਼ੁਰਗ ਮਹਿਲਾ ਨਾਲ ਜਬਰ ਜ਼ਨਾਹ ਕੀਤਾ ਗਿਆ ਹੈ। ਜਦੋ ਮਹਿਲਾ ਨੇ ਰੋਲ ਪਾਈਆਂ ਤਾਂ ਰਾਹਗੀਰਾਂ ਵਲੋਂ ਉਸ ਆਟੋ ਚਾਲਕ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ।ਦੱਸਿਆ ਜਾ ਰਿਹਾ ਕਿ ਆਟੋ ਚਾਲਕ ਨਸ਼ੇ ਦਾ ਆਦੀ ਹੈ ਤੇ ਪਹਿਲਾਂ ਵੀ ਕਈ ਵਾਰ ਉਹ ਔਰਤਾਂ ਤੇ ਕੁੜੀਆਂ ਨਾਲ ਛੇੜਛਾੜ ਵਲੋਂ ਘਟਨਾਵਾਂ ਕਰ ਚੁੱਕਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਆਟੋ ਚਾਲਕ ਬਜ਼ੁਰਗ ਔਰਤ ਨਾਲ ਗਲਤ ਕੰਮ ਕਰ ਰਿਹਾ ਸੀ। ਉਸ ਸਮੇ ਵੀ ਲੋਕਾਂ ਵਲੋਂ ਉਸ ਨਾਲ ਕੁੱਟਮਾਰ ਕੀਤੀ ਗਈ। ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਆਟੋ ਵਿੱਚ ਕੀਤੇ ਜਾਣ ਲਈ ਬੈਠੀ ਸੀ। ਦੋਸ਼ੀ ਚਾਲਕ ਨੇ ਆਟੋ ਵਿੱਚ ਪੈਟਰੋਲ ਪਵਾਉਣ ਦੇ ਭਾਣੇ ਆਟੋ ਨੂੰ ਰਸਤੇ ਵਿੱਚ ਰੋਕ ਲਿਆ। ਇਸ ਤੋਂ ਬਾਅਦ ਚਾਲਕ ਨੇ ਬਜ਼ੁਰਗ ਮਹਿਲਾ ਨੂੰ ਖਿੱਚ ਕੇ ਝੜੀਆਂ ਦੇ ਕੋਲ ਲੈ ਗਿਆ । ਜਿਥੇ ਉਸ ਨਾਲ ਜ਼ਬਰ ਜ਼ਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ।ਫਿਲਹਾਲ ਪੁਲਿਸ ਨੇ ਆਟੋ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ।