ਐਵੇਂਜਰਸ ਐਂਡਗੇਮ ਫਿਲਮ ਨੇ ਕੈਨੇਡਾ ਅਮਰੀਕਾ ਵਿੱਚ ਤੋੜੇ ਰਿਕਾਰਡ

by mediateam

ਨਿਊਯਾਰਕ,02 ਮਈ (ਰਣਜੀਤ ਕੌਰ): 

ਇਹ ਬ੍ਰਹਮਾਂਡ ਮਾਰਵਲਸ ਨਾਲ ਸੰਬੰਧਿਤ ਹੈ , ਇਹ ਸੱਚ ਕਰ ਦਿਖਾਇਆ ਹੈ ਐਵੇਂਜਰਸ ਐਂਡਗੇਮ ਫਿਲਮ ਨੇ ਜੋ ਸਾਰੇ ਰਿਕਾਰਡ ਤੋੜ ਕੇ ਅੱਜ ਤਕ ਦੀ ਸਭ ਤੋਂ ਵੱਧ ਪੈਸੇ ਕਮਾਉਣ ਵਾਲੀ ਪਹਿਲੀ ਫਿਲਮ ਬਣ ਗਈ ਹੈ , ਸਿਰਫ ਅਮਰੀਕਾ ਵਿਚ ਹੀ ਲਗਭਗ 350 ਮਿਲੀਅਨ ਟਿਕਟਾਂ ਅਤੇ ਪੂਰੇ ਵਿਸ਼ਵ ਵਿਚ 1.2 ਬਿਲੀਅਨ ਟਿਕਟਾਂ ਵਿਕੀਆਂ ਹਨ, ਮਾਰਵਲਸ ਸਟੂਡੀਓ ਦੇ ਮੁਤਾਬਕ ਇਹ ਫਿਲਮ ਓਨਾ ਦੀ ਉਮੀਦ ਤੋਂ ਕਿਤੇ ਅੱਗੇ ਨਿਕਲ ਚੁੱਕੀ ਹੈ।


ਫਿਲਮ ਨੂੰ ਅਮਰੀਕਾ ਅਤੇ ਕੈਨੇਡਾ ਦੇ ਥੀਏਟਰ ਵਿਚ 200 ਮਿਲੀਅਨ ਡਾਲਰ ਅਤੇ 300 ਮਿਲੀਅਨ ਡਾਲਰ ਤਕ ਖੋਲਣ ਬਾਰੇ ਸੋਚਿਆ ਗਿਆ ਸੀ , ਇਸ ਫਿਲਮ ਨੇ ਪਿਛਲੇ ਸਾਲ ਬਣਾਈ ਆਪਣੀ ਫਿਲਮ ਐਵੇਂਜਰਸ ਇਨਫਿਨਿਟੀ ਵਾਰ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ ਜਿਸਨੇ 257.7 ਮਿਲੀਅਨ ਡਾਲਰ ਦੀ ਓਪਨਿੰਗ ਕੀਤੀ ਸੀ। 

ਫਿਲਮ ਦੇ ਰਿਵਿਊ ਜਨਤਾ ਅਤੇ  ਕ੍ਰਿਟਿਕਸ ਦੋਨਾਂ ਵਲੋਂ ਬਹੁਤ ਵਧੀਆ ਰਹੇ ਹਨ ਅਤੇ ਰੋਟਂਨ ਟੋਮੈਟੋ ਵਿਚ ਇਸ ਦਾ ਰੈਂਕ  96%  ਰਿਹਾ , ਜਨਤਾ ਵਲੋਂ ਇਸ ਫਿਲਮ ਨੂੰ ਏ ਪਲੱਸ ਸਿਨੇਮਾ ਸਕੋਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਫਿਲਮ ਦਾ ਜਾਦੂ ਹਰ ਕਿਸੇ ਦੇ ਸਿਰ ਚੜ ਕੇ ਬੋਲ ਰਹੀ ਹੈ |

More News

NRI Post
..
NRI Post
..
NRI Post
..