ਅਕਸ਼ੈ ਕੁਮਾਰ ਦੇ ਨਾਲ ਬੀਪ੍ਰਾਕ ਦਾ ਨਵਾਂ ਗੀਤ ‘ਫ਼ਿਲਹਾਲ’ ਰਿਲੀਜ਼

by

ਚੰਡੀਗੜ੍ਹ (Vikram Sehajpal) : ਪੰਜਾਬੀ ਮਨੋਰੰਜਨ ਜਗਤ ਤਰੱਕੀ ਕਰ ਰਿਹਾ ਹੈ ਇਸ 'ਚ ਕੋਈ ਦੋ ਰਾਏ ਨਹੀਂ ਹੈ। ਕੁਝ ਸਮੇਂ ਪਹਿਲਾਂ ਇਹ ਖ਼ਬਰ ਸਾਹਮਣੇ ਆਈ ਸੀ ਕਿ ਇੱਕ ਪੰਜਾਬੀ ਗੀਤ 'ਚ ਅਕਸ਼ੈ ਕੁਮਾਰ ਅਤੇ ਕ੍ਰਿਤੀ ਸੈਨਨ ਭੈਣ ਨੂਪੁਰ ਸੈਨਨ ਨਜ਼ਰ ਆਉਣ ਵਾਲੇ ਹਨ। 9 ਨਵੰਬਰ ਨੂੰ ਉਹ ਗੀਤ ਰਿਲੀਜ਼ ਹੋ ਚੁੱਕਾ ਹੈ। ਮਸ਼ਹੂਰ ਲਿਖਾਰੀ ਜਾਨੀ ਵੱਲੋਂ ਲਿਖੇ ਗੀਤ 'ਫ਼ਿਲਹਾਲ' ਨੂੰ ਅਵਾਜ਼ ਬੀਪ੍ਰਾਕ ਨੇ ਦਿੱਤੀ ਹੈ। ਅਰਵਿੰਦ ਖਹਿਰਾ ਵੱਲੋਂ ਨਿਰਦੇਸ਼ਿਤ ਇਸ ਗੀਤ ਦੀ ਵੀਡੀਓ 'ਚ ਅਕਸ਼ੈ ਕੁਮਾਰ ਅਤੇ ਨੂਪੁਰ ਸੈਨਨ ਤੋਂ ਇਲਾਵਾ ਐਮੀ ਵਿਰਕ ਅਤੇ ਅਸ਼ਮੀਤਾ ਵੀ ਨਜ਼ਰ ਆ ਰਹੇ ਹਨ। 

ਦੱਸ ਦਈਏ ਕਿ ਇਸ ਗੀਤ ਰਾਹੀਂ ਨੂਪੁਰ ਸੈਨਨ ਨੇ ਬਤੌਰ ਮਾਡਲ ਗਲੈਮਰ ਵਰਡਲ 'ਚ ਐਂਟਰੀ ਕੀਤੀ ਹੈ। ਇਸ ਗੀਤ ਦੀ ਵੀਡੀਓ 'ਚ ਇੱਕ ਅਧੂਰੀ ਪ੍ਰੇਮ ਕਹਾਣੀ ਵਿਖਾਈ ਗਈ ਹੈ।ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰੀ ਨਹੀਂ ਹੈ ਕਿ ਅਕਸ਼ੈ ਕੁਮਾਰ ਨੇ ਕਿਸੇ ਪੰਜਾਬੀ ਪ੍ਰੋਜੈਕਟ 'ਚ ਕੰਮ ਕੀਤਾ ਹੋਵੇ ਇਸ ਤੋਂ ਪਹਿਲਾਂ ਵੀ ਉਹ ਗਿੱਪੀ ਗਰੇਵਾਲ ਨਾਲ ਫ਼ਿਲਮ ਭਾਜੀ ਇਨ ਪ੍ਰਾਬਲਮ 'ਚ ਕੰਮ ਕਰ ਚੁੱਕੇ ਹਨ।

More News

NRI Post
..
NRI Post
..
NRI Post
..