ਬਾਬੇ ਨੇ ਸ਼ਰੇਆਮ ਭਗਤ ਨਾਲ ਕੀਤੀ ‘Kiss’ – ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ

by mediateam

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਇਥੋਂ ਦੇ ਆਪਣੇ ਆਪ ਨੂੰ ਬਾਬਾ ਕਹਾਉਣ ਵਾਲੇ ਦੀ ਆਪਣੇ ਹੀ ਭਗਤਾਂ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਵੀਡਿਓ ਵਾਇਰਲ ਹੋਈ ਹੈ। ਪੁਲਿਸ ਨੇ ਬਾਬੇ ਉੱਪਰ ਅਪਰਾਧਕ ਮਾਮਲਾ ਦਰਜ਼ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਉਹ ਇੱਕ ਔਰਤ ਨਾਲ ਇੱਕ ਧਾਰਮਿਕ ਪ੍ਰੋਗਰਾਮ ਦੌਰਾਨ ਇੱਕ ਔਰਤ ਨਾਲ ਸ਼ਰੇਆਮ ਆਮ ਲੋਕਾਂ ਵਿੱਚ ਅਸ਼ਲੀਲ ਹਰਕਤਾਂ ਕਰਦਾ ਹੈ। ਜਾਣਕਾਰੀ ਮੁਤਾਬਕ ਸੁਨੀਲ ਕੁਮਾਰ ਅਰੋੜਾ ਨਾਂ ਦੇ ਇੱਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਕਿਹਾ ਕਿ ਬਾਬੇ ਦੀਆਂ ਹਰਕਤਾਂ ਨੇ ਉਸਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। 

ਸੁਨੀਲ ਦਾ ਕਹਿਣਾ ਹੈ ਕਿ ਮਾਤਾ ਵੈਸ਼ਨੂੰ ਦੇਵੀ ਵਿੱਚ ਹਰ ਇੱਕ ਵਿਅਕਤੀ ਦੀ ਆਸਥਾ ਹੁੰਦੀ ਹੈ ਉਸ ਦੇ ਦਰਬਾਰ ਵਿੱਚ ਇਸ ਤਰ੍ਹਾਂ ਦੇ ਅਸ਼ਲੀਲ ਹਰਕਤਾਂ ਕਰਨਾ ਗ਼ਲਤ ਹੈ ਅਤੇ ਇਸੇ ਕਾਰਨ ਉੱਕਤ ਵਿਅਕਤੀ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਦ ਮਾਮਲਾ ਦਰਜ ਹੋਇਆ। ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਇਹ ਮੰਨਿਆ ਹੈ ਕਿ ਇਹ ਧਾਰਮਿਕ ਭਾਵਨਾਵਾਂ ਨਾਲ ਖ਼ਿਲਵਾੜ ਹੈ ਇਸੇ ਕਾਰਨ ਪਵਨ ਕੁਮਾਰ ਉਰਫ਼ ਬਾਬਾ ਵਿਰੁੱਧ ਧਾਰਾ 295ਏ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..