ਇਕ ਵਾਰ ਫੇਰ ਰਾਕੇਸ਼ ਟਿਕੈਤ ਨਾਲ ਕਿਸਾਨਾਂ ਨੂੰ ਸਮਰਥਨ ਦਿੰਦੇ ਨਜ਼ਰ ਆਏ ਬੱਬੂ ਮਾਨ

by vikramsehajpal

ਗਾਜ਼ੀਪੁਰ,(ਦੇਵ ਇੰਦਰਜੀਤ) :ਕਿਸਾਨਾਂ ਦਾ ਨਵੇਂ ਖੇਤੀ ਬਾੜੀ ਬਿੱਲਾ ਦੇ ਵਿਰੋਧ ਦਾ ਅੰਦੋਲਨ 77 ਦਿਨ ਤੋਂ ਲਗਾਤਾਰ ਜਾਰੀ ਹੈ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਲ ਅਤੇ ਹਾਲੀਵੁੱਡ ਸਿਤਾਰੇ ਵੀ ਕਿਸਾਨਾਂ ਦੇ ਸਮਰਥਨ ਲਈ ਅੱਗੇ ਆ ਰਹੇ ਹਨ।

ਗਾਜ਼ੀਪੁਰ ਸਰਹੱਦ 'ਤੇ ਅੱਜ ਪੰਜਾਬੀ ਗਾਇਕ ਬੱਬੂ ਮਾਨ ਨੇ ਸ਼ਿਰਕਤ ਕੀਤੀ। ਬੱਬੂ ਮਾਨ ਨੇ ਗਾਜ਼ੀਪੁਰ ਪਹੁੰਚ ਕੇ ਕਿਸਾਨਾਂ ਨੂੰ ਕਿਸਾਨੀ ਸੰਘਰਸ਼ 'ਚ ਡਟਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਆਖਿਆ ਕਿ ਕੁਰਬਾਨੀਆਂ ਅਤੇ ਸਮੱਸਿਆਵਾਂ ਸਿਰਫ਼ ਭਾਰਤੀਆਂ ਦੇ ਹਿੱਸੇ 'ਚ ਹੀ ਆਉਂਦੀਆਂ ਹਨ ਇਸ ਲਈ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਬੱਬੂੂ ਮਾਨ ਨੇ ਲੋਕਾਂ ਨੂੰ ਮੋਰਚੇ 'ਤੇ ਡਟੇ ਰਹਿਣ ਦੇ ਕਿਹਾ। ਉਨ੍ਹਾਂ ਨੇ ਕਿਹਾ ਕਿ ਸਾਡਾ ਪਹਿਲਾਂ ਕਿੱਤਾ ਕਿਸਾਨੀ ਹੈ ਨਾ ਹੀ ਅਸੀਂ ਭੁੱਲੇ ਹਾਂ ਨਾ ਹੀ ਕਦੇ ਭੁੱਲਾਂਗੇ, ਸਾਡੀ ਜਿੱਤ ਯਕੀਨੀ ਹੈ।