ਦਾੜ੍ਹੀ-ਮੁੱਛਾਂ ’ਤੇ ਭਾਰਤੀ ਸਿੰਘ ਦੀ ਵਿਵਾਦਿਤ ਟਿੱਪਣੀ ‘ਤੇ ਬੱਬੂ ਮਾਨ ਦਾ ਵੱਡਾ ਬਿਆਨ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਮੇਡੀਅਨ ਭਾਰਤੀ ਸਿੰਘ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਭਾਰਤੀ ਕਹਿੰਦੀ ਹੈ, ‘‘ਦਾੜ੍ਹੀ-ਮੁੱਛਾਂ ਦੇ ਬਹੁਤ ਫਾਇਦੇ ਹੁੰਦੇ ਹਨ, ਦੁੱਥ ਪੀਓ ਤੇ ਦਾੜ੍ਹੀ ਮੂੰਹ ’ਚ ਪਾਓ ਤਾਂ ਸੇਵੀਆਂ ਦਾ ਸੁਆਦ ਆਉਂਦਾ ਹੈ। ਮੇਰੀਆਂ ਕਈ ਸਹੇਲੀਆਂ ਦੇ ਵਿਆਹ ਹੋਏ ਹਨ, ਜਿਨ੍ਹਾਂ ਦੀ ਇੰਨੀ-ਇੰਨੀ ਦਾੜ੍ਹੀ ਹੈ। ਸਾਰਾ ਦਿਨ ਉਹ ਦਾੜ੍ਹੀ ’ਚੋਂ ਜੂੰਆਂ ਕੱਢਦੀਆਂ ਰਹਿੰਦੀਆਂ ਹਨ।’’ ਭਾਰਤੀ ਸਿੰਘ ਦੇ ਇਸ ਬਿਆਨ ’ਤੇ ਹੁਣ ਬੱਬੂ ਮਾਨ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।

ਬੱਬੂ ਮਾਨ ਕਹਿੰਦੇ ਹਨ, ਕਪਿਲ ਸ਼ਰਮਾ 'ਚ ‘‘ਇਕ ਕੁੜੀ ਕੰਮ ਕਰਦੀ ਹੈ, ਉਸ ਨੇ ਸਰਦਾਰਾਂ ਦੀਆਂ ਮੁੱਛਾਂ ਬਾਰੇ ਤੇ ਦਾੜ੍ਹੀ ਬਾਰੇ ਕੋਈ ਟਿੱਪਣੀ ਕੀਤੀ ਹੈ। ਕਪਿਲ ਸ਼ਰਮਾ ਤੇ ਤੇਰੀ ਟੀਮ ਤੋਂ ਜਵਾਬ ਚਾਹੀਦਾ ਹੈ। ਫਿਰ ਦੱਸੀਏ ਸਰਦਾਰ ਕੌਣ ਹੁੰਦੇ ਹਨ। ਮੈਂ ਵੀ ਕਹਿ ਦਿੰਦਾ ਹਾਂ ਕਿ ਮੈਂ ਸਿੱਖ ਹਾਂ ਪਰ ਸਿੱਖ ਬਣਨਾ ਔਖਾ ਹੈ।’’