ਭੱਖ ਨਾਲ ਤੜਫਦੀ ਝਾੜੀਆਂ ‘ਚੋ ਮਿਲੀ ਬੱਚੀ, SHO ਦੀ ਪਤਨੀ ਨੇ ਬਚਾਈ ਜਾਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : UP ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਾਪਿਆਂ ਨੇ ਆਪਣੀ ਨਵਜੰਮੀ ਬੱਚੀ ਨੂੰ ਠੰਢ ਵਿੱਚ ਝਾੜੀਆਂ 'ਚ ਸੁੱਟ ਦਿੱਤਾ। ਜਦੋ ਪੁਲਿਸ ਨੇ ਬੱਚੀ ਨੂੰ ਠੰਢ 'ਚ ਭੱਖ ਨਾਲ ਤੜਫਦੀ ਦੇਖਿਆ ਤਾਂ SHO ਦੀ ਪਤਨੀ ਨੇ ਬੱਚੀ ਨੂੰ ਆਪਣਾ ਦੁੱਧ ਪਿਲਾਇਆ। ਜਿਸ ਤੋਂ ਬਾਅਦ ਬੱਚੀ ਦੀ ਹਾਲਤ 'ਚ ਕਾਫੀ ਸੁਧਾਰ ਹੋਇਆ। ਦੱਸਿਆ ਜਾ ਰਿਹਾ ਨਾਲੇਜ ਪਾਰਕ 'ਚ ਝਾੜੀਆਂ 'ਚੋ ਇੱਕ ਬੱਚੀ ਮਿਲੀ ਸੀ। ਬੱਚੀ ਦੀ ਠੰਢ ਵਿੱਚ ਹਾਲਤ ਨਾਜ਼ੁਕ ਬਣ ਗਈ ਸੀ । ਜਿਸ ਤੋਂ ਬਾਅਦ SHO ਦੀ ਪਤਨੀ ਜੋਤੀ ਨੇ ਬੱਚੀ ਨੂੰ ਆਪਣਾ ਦੁੱਧ ਪਿਲਾਇਆ ਤੇ ਉਸ ਦੀ ਜਾਨ ਬਚਾਈ। ਜੋਤੀ ਨੇ ਦੱਸਿਆ ਕਿ ਕਿਸੇ ਨੇ ਆਪਣੀ ਨਵਜੰਮੀ ਬੱਚੀ ਪਾਰਕ ਦੀ ਝਾੜੀਆਂ ਵਿੱਚ ਸੁੱਟ ਦਿੱਤੀ ਸੀ । ਬੱਚੀ ਨੂੰ ਬਹੁਤ ਭੁੱਖ ਲੱਗੀ ਸੀ। ਜਿਸ ਤੋਂ ਬਾਅਦ ਮੈ ਆਪਣਾ ਦੁੱਧ ਪਿਲਾਇਆ । ਪੁਲਿਸ ਅਧਿਕਾਰੀਆਂ ਨੇ ਕਿਹਾ ਬੱਚੀ ਦੇ ਮਾਪਿਆਂ ਦਾ ਹਾਲੇ ਪਤਾ ਨਹੀ ਲੱਗਾ ਹੈ ।