ਰੂਸ ਦੇ ਵਲੋਂ ਕੋਰੋਨਾ ਵੈਕਸੀਨ ਨੂੰ ਲੈ ਆਈ ਬੁਰੀ ਖ਼ਬਰ

by simranofficial

ਮਾਸਕੋ (ਐਨ .ਆਰ .ਆਈ ): ਰੂਸ ਦੇ ਵਿਚ ਕੋਰੋਨਾ ਵੈਕਸੀਨ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਰੂਸ’ਚ ਕੋਰੋਨਾ ਵੈਕਸੀਨ ਦਾ ਪ੍ਰੀਖਣ ਹਾਲ ਦੀ ਘੜੀ ਰੋਕ ਦਿੱਤਾ ਗਿਆ ਹੈ। ਟੀਕੇ ਦੀ ਵਧੇਰੇ ਮੰਗ ਤੇ ਡੋਜ਼ ਦੀ ਕਮੀ ਕਰਕੇ ਨਵੇਂ ਵਲੰਟੀਅਰਜ਼ ਵਿੱਚ ਕੋਰੋਨਾ ਵੈਕਸੀਨ ਦੇ ਪ੍ਰੀਖਣ ਉੱਤੇ ਅਚਾਨਕ ਰੋਕ ਲਾ ਦਿੱਤੀ ਗਈ ਹੈ। ਮਾਸਕੋ ਤੋਂ ਰਾਇਟਰਜ਼ ਨੇ ਵੈਕਸੀਨ ਦਾ ਪ੍ਰੀਖਣ ਕਰਨ ਵਾਲੀ ਇੱਕ ਫ਼ਰਮ ਦੇ ਨੁਮਾਇੰਦੇ ਦੇ ਹਵਾਲੇ ਨਾਲ ਦੱਸਿਆ ਕਿ ਕੋਰੋਨਾਵੈਕਸੀਨ ਯੋਜਨਾ ਉੱਤੇ ਰੋਕ ਲਾਉਣਾ ਰੂਸ ਲਈ ਵੱਡਾ ਝਟਕਾ ਹੈ।ਤੁਹਾਨੂੰ ਦੱਸ ਦੇਈਏ ਕਿ ਟੀਕੇ ਦੀ ਜ਼ਿਆਦਾ ਮੰਗ ਤੇ ਡੋਜ਼ ਦੀ ਘਾਟ ਨਵੇਂ ਵਲੰਟੀਅਰਜ਼ 'ਚ ਕੋਰੋਨਾ ਵੈਕਸੀਨ ਦੇ ਟ੍ਰਾਇਲ 'ਤੇ ਅਚਾਨਕ ਰੋਕ ਲਗਾ ਦਿੱਤੀ ਗਈ ਹੈ।ਭਾਰਤ 'ਚ ਰੂਸ ਦੀ ਕੋਰੋਨਾ ਵੈਕਸੀਨ ਦਾ ਟ੍ਰਾਇਲ ਮਾਰਚ ਮਹੀਨੇ ਤਕ ਖ਼ਤਮ ਹੋ ਸਕਦਾ ਹੈ। ਰੂਸੀ ਵੈਕਸੀਨ ਦਾ ਭਾਰਤ 'ਚ ਟ੍ਰਾਇਲ ਕਰ ਰਹੀ ਹੈਦਰਾਬਾਦ ਦੀ ਫਾਰਮਾ ਕੰਪਨੀ ਡਾ. ਰੈੱਡੀ ਨੇ ਕਿਹਾ ਹੈ ਕਿ ਰੂਸੀ ਵੈਕਸੀਨ ਦੇ ਤੀਜੇ ਪੜਾਅ ਦਾ ਮਨੁੱਖੀ ਪ੍ਰੀਖਣ ਮਾਰਚ ਤਕ ਪੂਰਾ ਹੋਣ ਦੀ ਉਮੀਦ ਹੈ।