ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਸਕਦਾ ਹੈ ਬਾਦਲ ਪਰਿਵਾਰ ! ਨਵੇਂ ਪ੍ਰਧਾਨਾਂ ਦੀ List ਹੋਈ ਤਿਆਰ

by jaskamal

ਨਿਊਜ਼ ਡੈਸਕ (ਸਿਮਰਨ) : ਪੰਜਾਬ ਦੀ ਸਿਆਸਤ ਦਿਨੋਂ ਦਿਨ ਭੱਖਦੀ ਜਾ ਰਹੀ ਹੈ। ਕਈ ਮੰਤਰੀ ਆਪਣੀਆਂ ਪਾਰਟੀਆਂ ਬਦਲਦੇ ਦਿਖਾਈ ਦੇ ਰਹੇ ਹਨ ਅਤੇ ਕਈ ਇੱਕ ਦੂਜੇ 'ਤੇ ਤਿੱਖੇ ਨਿਸ਼ਾਨੇ ਸਾਧ ਰਹੇ ਹਨ। ਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਇਹ ਸਾਮਣੇ ਆ ਰਹੀ ਹੈ ਕਿ ਬਾਦਲ ਪਰਿਵਾਰ ਜਲਦ ਹੀ ਆਪਣੀ ਪਾਰਟੀ ਸ਼ਿਰੋਮਣੀ ਅਕਾਲੀ ਤੋਂ ਵੱਖ ਹੋ ਸਕਦਾ ਹੈ। ਦਰਹਸਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਾਰਟੀ ਦਾ ਜੱਥੇਬੰਧਕ ਢਾਂਚਾ ਭੰਗ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਾਰਟੀ ਅੰਦਰ ਨਵੇਂ ਸਮੀਕਰਨ ਬਣਾਉਣ ਦੀ ਗੱਲਾਂ ਚਲ ਰਹੀਆਂ ਹਨ।

ਵਿਧਾਇਕ ਦਲ ਦੇ ਆਗੂ ਮਨਪ੍ਰੀਤ ਇਯਾਲੀ ਅਤੇ ਪ੍ਰ. ਪ੍ਰੇਮ ਸਿੰਘ੍ ਚੰਦੂਮਾਜਰਾ ਨੇ ਢਾਂਚਾਗਤ ਬਦਲਾਅ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਹੁਣ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਗਮੀਤ ਬਰਾੜ ਦੀ ਚਿੱਠੀ ਸਾਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਚਿੱਠੀ ਸੰਗਰੂਰ ਲੋਕ ਸਭਾ ਦੀਆਂ ਉੱਪ ਚੋਣਾਂ ਤੋਂ ਪਹਿਲਾਂ ਲਿਖੀ ਗਈ ਸੀ ਪਰ ਓਦੋ ਇਹ ਜਨਤਕ ਨਹੀਂ ਕੀਤੀ ਗਈ ਸੀ।

ਨਵੇਂ ਪ੍ਰਧਾਨ ਦੀ ਲਿਸਟ ਵਿਚ ਜੋ ਨਾਂਅ ਸਾਹਮਣੇ ਆਏ ਹਨ ਉਨ੍ਹਾਂ ਦੇ ਨਾਮ ਹਨ ਡਾ. ਦਲਜੀਤ ਚੀਮਾ, ਬਲਵਿੰਦਰ ਸਿੰਘ ਭੂੰਦੜ, ਬੀਬੀ ਜਗੀਰ ਕੌਰ ਅਤੇ ਗੁਰਪ੍ਰਤਾਪ ਸਿੰਘ ਵਡਾਲਾ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਹੈ ਕਿ ਹੁਣ ਸ਼ਿਰੋਮਣੀ ਅਕਾਲੀ ਦੇ ਨਵੇ ਪ੍ਰਧਾਨ ਇਨ੍ਹਾਂ ਨਾਮਾ ਦੇ ਵਿੱਚੋ ਚੁਣੇ ਜਾ ਸਕਦੇ ਹਨ।

ਦੱਸ ਦਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਮਿਲਣ ਤੋਂ ਬਾਅਦ 100 ਵਿਧਾਨ ਸਭਾ ਸੀਟਾਂ 'ਚ ਪਾਰਟੀ ਦਾ ਨਵਾਂ ਢਾਂਚਾ ਸਿਰੇ ਤੋਂ ਹੇਠਾਂ ਤਕ ਬਣਾਉਣ ਦਾ ਮੁੱਦਾ ਉਠਾਇਆ ਗਿਆ ਸੀ ਅਤੇ ਹੁਣ ਸੁਖਬੀਰ ਬਾਦਲ ਨੇ ਪਾਰਟੀ ਢਾਂਚਾ ਭੰਗ ਕਰ ਦਿੱਤਾ ਹੈ ਪਰ ਉਹ ਅਜੇ ਵੀ ਪ੍ਰਧਾਨ ਬਣੇ ਹੋਏ ਹਨ। ਜਦ ਕਿ ਸੀਨੀਅਰ ਆਗੂਆਂ ਨੇ ਕੋਰ ਕਮੇਟੀ ਵਿੱਚ ਇਹ ਵੀ ਮੰਗ ਕੀਤੀ ਸੀ ਕਿ ਪੰਜ ਮੈਂਬਰੀ ਕਮੇਟੀ ਬਣਾ ਕੇ ਕੰਮ ਚਲਾਇਆ ਜਾਵੇ ਅਤੇ ਜਦੋਂ ਤਕ ਨਵਾਂ ਢਾਂਚਾ ਨਹੀਂ ਬਣਦਾ, ਕਮੇਟੀ ਨੂੰ ਕੰਮ ਕਰਨਾ ਚਾਹੀਦਾ ਹੈ। ਪਰ ਹੁਣ ਜਲਦ ਹੀ ਬਾਦਲ ਪਰਿਵਾਰ ਯਾਨੀ ਕਿ ਸੁਖਬੀਰ ਬਾਦਲ, ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਪਾਰਟੀ ਨੂੰ ਅਲਵਿਦਾ ਆਖ ਸਕਦੇ ਹਨ।