ਸਰਕਾਰੀ ਗ੍ਰਾਂਟਾ ਦਾ ਘਪਲਾ ਕਰਨ ਦੇ ਮਾਮਲੇ ‘ਚ 16 ਨਾਮਜ਼ਦ ਲੋਕਾਂ ਦੀ ਬੇਲ ਰੱਦ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਨਾਰਥ ਹਲਕੇ 'ਚ 6 ਕਮਿਊਨਿਟੀ ਹਾਲ ਬਣਾਉਣ ਲਈ 60 ਲੱਖ ਰੁਪਏ ਦੀਆਂ ਸਰਕਾਰੀ ਗ੍ਰਾਂਟਾ ਦੇ ਪੈਸਿਆਂ ਦਾ ਘਪਲਾ ਕਰਨ ਦੇ ਦੋਸ਼ ਵਿੱਚ 16 ਨਾਮਜ਼ਦ ਲੋਕਾਂ ਦੀ ਐਂਟੀਸੀਪੇਟਰੀ ਬੇਲ ਰੱਦ ਹੋ ਗਈ ਹੈ। ਦੱਸ ਦਈਏ ਕਿ ਇਸ ਮਾਮਲੇ ਵਿੱਚ ਕੌਂਸਲਰ ਸੁਸ਼ੀਲ ਕਾਲੀਆ ਵਿੱਕੀ ਦੇ ਬੇਟੇ ਸਣੇ 16 ਨਾਮਜ਼ਦ ਹੋਏ ਸੀ। ਕੌਂਸਲਰ ਦੀਪਕ ਸ਼ਾਰਦਾ ਦੇ ਪਿਤਾ ਰਮੇਸ਼ ਸ਼ਰਧਾ ਤੇ ਹੋਰ 9 ਲੋਕਾਂ ਦੀ ਰੈਗੂਲਰ ਬੇਲ ਦੀ ਸੁਣਵਾਈ ਸੀ। ਜਿਸ ਨੂੰ ਦੇਖਦੇ ਅਦਾਲਤ ਨੇ ਅਗਲੀ ਤਰੀਕ ਦਿੱਤੀ ਹੈ ।

ਫਿਲਹਾਲ ਜ਼ਮਾਨਤ ਰੱਦ ਹੋਣ ਤੋਂ ਬਾਅਦ ਪੁਲਿਸ ਵਲੋਂ ਫਿਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਹੈ ਪਰ ਕੋਈ ਮਿਲਿਆ ਨਹੀਂ ਹੈ। ਇਸ ਮਾਮਲੇ 'ਚ ਬਣਾਈ ਟੀਮ ਦਾ ਕਹਿਣਾ ਹੈ ਕਿ ਜਿਨ੍ਹਾਂ 9 ਲੋਕਾਂ ਨੂੰ ਜਾਂਚ ਵਿੱਚ ਸ਼ਾਮਿਲ ਕਰਕੇ ਪੁੱਛਗਿੱਛ ਕੀਤੀ ਗਈ ਹੈ। ਉਹ ਲੋਕ ਜਾਂਚ ਵਿੱਚ ਪੁਲਿਸ ਨੂੰ ਕੋਈ ਸਹਿਯੋਗ ਨਹੀਂ ਦੇ ਰਹੇ ਹਨ। ਜਿਸ ਕਾਰਨ ਉਨ੍ਹਾਂ ਦੀ ਬੇਲ ਨੂੰ ਰੱਦ ਕਰ ਦਿੱਤਾ ਗਿਆ ਹੈ ਉਨ੍ਹਾਂ ਦੀ ਪਹਿਲਾ ਪੁਲਿਸ ਵਲੋਂ ਪੁੱਛਗਿੱਛ ਕੀਤੀ ਜਾਵੇਗੀ ਹਾਲਾਂਕਿ ਪੁਲਿਸ ਇਸ ਮਾਮਲੇ ਵਿੱਚ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।