ਅਮਰੀਕਾ ਸਥਿਤ ਕੈਨੇਡੀਅਨ ਦੂਤਘਰ ਦੇ ਬਾਹਰ ਕਰੀਮਾ ਬਲੋਚ ਸਮਰਥਕਾਂ ਦਾ ਪ੍ਰਦਰਸ਼ਨ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ) - ਕੈਨੇਡਾ 'ਚ ਬਲੋਚਿਸਤਾਨ ਦੀ ਮਨੁੱਖੀ ਅਧਿਕਾਰ ਦੀ ਕਾਰਕੁੰਨ ਕਰੀਮਾ ਬਲੋਚ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਮਾਮਲੇ 'ਚ ਫਿਰਕੇ ਦੇ ਲੋਕਾਂ ਨੇ ਅਮਰੀਕਾ ਸਥਿਤ ਕੈਨੇਡੀਅਨ ਦੂਤਘਰ ਦੇ ਬਾਹਰ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ।

ਇਸਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਂ ਸੌਂਪੇ ਗਏ ਯਾਦ ਪੱਤਰ 'ਚ ਕਿਹਾ, 'ਬਲੋਚਿਸਤਾਨ 'ਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰ ਕੇ ਲੋਕ ਆਪਣੀ ਨੇਤਾ ਕਰੀਮਾ ਮਹਿਰਾਬ ਲਈ ਇਨਸਾਫ਼ ਮੰਗ ਰਹੇ ਹਨ। ਫਿਰਕੇ ਦੇ ਲੋਕਾਂ 'ਚ ਸੁਰੱਖਿਆ ਦਾ ਅਹਿਸਾਸ ਪੈਦਾ ਕਰਨ ਲਈ ਅਸੀਂ ਮਾਮਲੇ ਦੀ ਸੁਤੰਤਰ ਤੇ ਨਿਰਪੱਖ ਜਾਂਚ ਦੀ ਮੰਗ ਕਰਦੇ ਹਨ। ਬਲੋਚ ਫਿਰਕੇ ਤੇ ਕਰੀਮਾ ਦੇ ਪਰਿਵਾਰਕ ਮੈਂਬਰਾਂ ਦੀ ਕੈਨੇਡਾ ਸਰਕਾਰ ਤੋਂ ਇਨਸਾਫ਼ ਮਿਲਣ ਦੀ ਉਮੀਦ ਹੈ।'

ਬਲੋਚਿਸਤਾਨ ਸੂਬਾਈ ਅਸੈਂਬਲੀ ਦੀ ਸਾਬਕਾ ਪ੍ਰਧਾਨ ਵਹੀਦ ਬਲੋਚ ਨੇ ਕਿਹਾ ਕਿ ਟਰਾਂਟੋ 'ਚ ਕਰੀਮਾ ਬਲੋਚ ਦੀ ਹੱਤਿਆ ਸਿਆਸਤ ਤੋਂ ਪ੍ਰਰੇਰਿਤ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨੀ ਫ਼ੌਜ ਤੇ ਉੱਥੋਂ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਉਨ੍ਹਾਂ ਦੀ ਹੱਤਿਆ ਕੀਤੀ ਹੈ। ਵਹੀਦ ਨੇ ਕਿਹਾ, 'ਕਰੀਮਾ ਬਲੋਚਿਸਤਾਨ 'ਚ ਕਮਜ਼ੋਰ ਵਰਗ ਦੀ ਆਵਾਜ਼ ਸਨ। ਉਹ ਪਾਕਿਸਤਾਨੀ ਫ਼ੌਜ ਤੇ ਉਸ ਦੀਆਂ ਨੀਤੀਆਂ ਦੀ ਕੱਟੜ ਆਲੋਚਕ ਸਨ।'