ਬੰਬੀਹਾ ਗੈਂਗ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਪੰਜਾਬ ਆਉਣ ਦਾ ਕੀਤਾ ਚੈਲੰਜ ,ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸਿੱਧੂ ਕਤਲਕਾਂਡ ਵਿੱਚ ਗੋਲਡੀ ਬਰਾੜ ਜੋ ਕਿ ਕੈਨੇਡਾ ਵਿੱਚ ਬੈਠਾ ਹੋਇਆ ਹੈ। ਉਸ ਨੂੰ ਇਸ ਮਾਮਲੇ 'ਚ ਮਾਸਟਰਮਾਇੰਡ ਮੰਨਿਆ ਜਾਂਦਾ ਹੈ। ਫਿਲਹਾਲ DGP ਗੌਰਵ ਨੇ ਵੀ ਦਾਅਵਾ ਕੀਤਾ ਹੈ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਜਲਦ ਹੀ ਪੰਜਾਬ ਲਿਆਂਦਾ ਜਾਵੇਗਾ। ਸਿੱਧੂ ਮੂਸੇਵਾਲ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਗੈਂਗਵਾਰ ਸ਼ੁਰੂ ਹੋ ਗਈ ਹੈ। ਹਰ ਕੋਈ ਗੈਂਗ ਸਿੱਧੂ ਦੇ ਕਤਲ ਦਾ ਬਦਲਾ ਲੈਣ ਲਈ ਇਕ ਦੂਸਰੇ ਨੂੰ ਧਮਕੀਆਂ ਦੇ ਰਹੇ ਹਨ। ਹੁਣ ਬੰਬੀਹਾ ਗੈਂਗ ਨੇ ਕੈਨੇਡਾ ਬੈਠੇ ਗੋਲਡੀ ਬਰੈਡ ਨੂੰ ਚੈਲੰਜ ਕੀਤਾ ਹੀ ਕਿ ਪੰਜਾਬ ਆ ਕੇ ਗੱਲ ਕਰੇ ।

ਉਨ੍ਹਾਂ ਨੇ ਕਿਹਾ ਕਿ ਜੇਕਰ ਗੋਲਡੀ ਬਰਾੜ ਵਿੱਚ ਦਮ ਹੈ ਤਾਂ ਉਹ ਵਿਦੇਸ਼ ਬਾਥ ਕੇ ਨਾ ਸਗੋਂ ਪੰਜਾਬ ਆ ਕੇ ਸਾਡੇ ਨਾਲ ਗੱਲ ਕਰੇ । ਬੰਬੀਹਾ ਗੈਂਗ ਦਾ ਕਹਿਣਾ ਹੈ ਕਿ ਅਸੀਂ ਮੂਸੇਵਾਲਾ ਦੇ ਕਤਲ ਦਾ ਬਦਲਾ ਲਵਾਂਗੇ। ਮੂਸੇਵਾਲਾ ਦਾ ਸਾਡੇ ਨਾਲ ਕੋਈ ਲਿੰਕ ਨਹੀਂ ਹੈ ਪਰ ਬੇਕਸੂਰ ਮੂਸੇਵਾਲਾ ਨੂੰ ਮਾਰ ਕਰ ਉਸ ਨੂੰ ਬੰਬੀਹਾ ਗੈਂਗ ਦਾ ਦੱਸ ਕੇ ਗੋਲਡੀ ਬਰਾੜ ਨੇ ਜੋ ਸਾਜਿਸ਼ ਰਚੀ ਹੈ। ਉਸ ਦਾ ਭੁਗਤਾਨ ਕਰਨ ਪਵੇਗਾ। ਬੰਬੀਹਾ ਗੈਂਗ ਨੇ ਲਿਖਿਆ ਕਿ ਅਸੀਂ ਅੱਜ ਤੱਕ ਕੋਈ ਨਾਜਾਇਜ਼ ਕੰਮ ਨਹੀ ਕੀਤਾ ਤੇ ਨਾ ਹੀ ਕਰਨਾ ਹੈ, ਅਸੀਂ ਜੋ ਵੀ ਕਰਦੇ ਹਾਂ ਉਹ ਆਪਣੇ ਭਰਾਵਾਂ ਲਈ ਕਰਦੇ ਹੈ। ਉਨ੍ਹਾਂ ਨੇ ਲਿਖਿਆ ਕਿ ਜਿਹੜੇ ਸਾਡੇ ਦੁਸ਼ਮਣ ਹਨ,ਅਸੀਂ ਉਨ੍ਹਾਂ ਕੋਲੋਂ ਹੀ ਬਦਲਾ ਲਵਾਂਗੇ, ਉਨ੍ਹਾਂ ਨੇ ਕਿਹਾ ਕਿ ਪਹਿਲਾ ਪੰਜਾਬ ਆ ਕੇ ਗੱਲ ਕਰ ਫਿਰ ਦੱਸ ਦੇਵੇਗਾ ਕਿ ਵੈਰ ਕਿਸ ਨੂੰ ਕਹਿੰਦੇ ਹਨ, ਬੰਬੀਹਾ ਗੈਂਗ ਨੇ ਕਿਹਾ ਕਿ ਗੋਲਡੀ ਗੱਲਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੁਰਾਂ ਦੀਆਂ ਕਰਦਾ ਹੈ ਪਰ ਉਨ੍ਹਾਂ ਨੇ ਕਦੇ ਕੋਈ ਗ਼ਲਤ ਕੰਮ ਨਹੀਂ ਕੀਤਾ ਸੀ।