ਬੰਬੀਹਾ ਗੈਂਗ ਨੇ ਕਬੱਡੀ ਖਿਡਾਰੀਆਂ ਨੂੰ ਦਿੱਤੀ ਧਮਕੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੈਂਗਸਟਰ ਜੱਗੂ, ਲਾਰੈਂਸ ਤੇ ਗੋਲਡੀ ਬਰਾੜ ਕੋਲੋਂ ਬਦਲਾ ਲੈਣ ਦੀ ਧਮਕੀਆਂ ਦੇਣ ਵਾਲਾ ਬੰਬੀਹਾ ਗੈਂਗ ਹੁਣ ਪੰਜਾਬ ਦੇ ਕਬੱਡੀ ਖਿਡਾਰੀਆਂ ਨੂੰ ਧਮਕੀਆਂ ਦੇ ਰਹੇ ਹਨ। ਬੰਬੀਹਾ ਗੈਂਗ ਨੇ ਪੋਸਟ ਪਾ ਕੇ ਕਿਹਾ ਕਿ ਅਸੀਂ ਕਬੱਡੀ ਖਿਡਾਰੀਆਂ ਤੇ ਪ੍ਰਮੋਟਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਜੱਗੂ ਭਗਵਾਨਪੁਰੀਆਂ ਦੇ ਬੋਲਣ ਤੇ ਕਬੱਡੀ ਮੈਚ ਨਾ ਖੇਡਣ ਤੇ ਨਾ ਹੀ ਕੋਈ ਆਯੋਜਿਤ ਕਰਨ ।

ਜੇਕਰ ਉਹ ਅਹਿਜਾ ਕਰਦੇ ਹਨ ਤਾਂ ਆਪਣੀ ਮੌਤ ਦੇ ਉਹ ਆਪ ਜਿੰਮੇਵਾਰ ਹੋਣਗੇ । ਉਨ੍ਹਾਂ ਨੇ ਲਿਖਿਆ ਕਿ ਸਾਡੀ ਕਬੱਡੀ ਖਿਡਾਰੀਆਂ ਨਾਲ ਕੋਈ ਦੁਸ਼ਮਣੀ ਨਹੀਂ ਹੈ। ਜੱਗੂ ਆਪਣੀ ਕਾਲੀ ਕਮਾਈ ਦਾ ਪੈਸਾ ਕਬੱਡੀ ਰਾਹੀਂ ਚਿੱਟਾ ਕਰ ਰਿਹਾ ਹੈ। ਇਸ ਕਾਰਨ ਕਬੱਡੀ ਖਿਡਾਰੀਆਂ ਨੂੰ ਉਨ੍ਹਾਂ ਦੀ ਆਖਰੀ ਬੇਨਤੀ ਹੈ ਕਿ ਕੋਈ ਵੀ ਕਬੱਡੀ ਖਿਡਾਰੀ ਨਾ ਖੇਡਣ ਤੇ ਨਾ ਹੀ ਕੋਈ ਆਯੋਜਿਤ ਕਰਨ । ਜ਼ਿਕਰਯੋਗ ਹੈ ਕਿ ਪਹਿਲਾ ਕਬੱਡੀ ਖਿਡਾਰੀ ਸੰਦੀਪ ਨੰਗਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਕਈ ਦੋਸ਼ੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਸੀ ।