ਪੰਜਾਬ ‘ਚ ਪਾਇਪ ਲਾ ਕੇ ਵਿਹੜਾ ਅਤੇ ਗੱਡੀ ਧੋਣ ‘ਤੇ ਲਗੀ ਪਾਬੰਦੀ

by

ਚੰਡੀਗੜ੍ਹ (ਵਿਕਰਮ ਸਹਿਜਪਾਲ) : ਪੰਜਾਬ ਸਰਕਾਰ ਨੇ ਸੂਬੇ 'ਚ ਪਾਣੀ ਦੀ ਕਿੱਲਤ ਨੂੰ ਵੇਖਦਿਆਂ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਪਾਇਪ ਲਾ ਕੇ ਵਿਹੜਾ ਅਤੇ ਗੱਡੀ ਧੋਣ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਇਸ ਹੁਕਮ ਦੀ ਉਲੰਘਨਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਦੇਣਾ ਪਵੇਗਾ। ਸਰਕਾਰ ਨੇ ਸਾਰੀਆਂ ਨਗਰ ਨਿਗਮਾਂ, ਨਗਰ ਕਾਉਂਸਲਾਂ, ਪੰਚਾਇਤਾਂ ਅਤੇ ਟਰੱਸਟਾਂ ਨੂੰ ਅਦੇਸ਼ ਜਾਰੀ ਕੀਤੇ ਹਨ ਕਿ ਉਹ ਪਾਣੀ ਦੀ ਦੁਰਵਰਤੋਂ ਰੋਕਣ ਲਈ ਸਖ਼ਤ ਕਦਮ ਚੁੱਕਣ। 

ਦੱਸ ਦਈਏ ਕਿ ਪਹਿਲੀ ਵਾਰ ਇਸ ਹੁਕਮ ਦੀ ਉਲੰਘਣਾ ਕਰਨ 'ਤੇ 1000 ਰੁਪਏ ਜੁਰਮਾਨਾ ਕੀਤਾ ਜਾਵੇਗਾ, ਦੂਜੀ ਵਾਰ ਉਲੰਘਨਾ ਕਰਨ 'ਤੇ 2000 ਰੁਪਏ ਜੁਰਮਾਨਾ ਅਤੇ ਤੀਜੀ ਵਾਰ ਉਲੰਘਨਾ ਕਰਨ 'ਤੇ 5000 ਰੁਪਏ ਜੁਰਮਾਨੇ ਦੇ ਨਾਲ-ਨਾਲ ਕਨੈਕਸ਼ਨ ਵੀ ਕੱਟ ਦਿੱਤਾ ਜਾਵੇਗਾ। ਸਰਕਾਰ ਦਾ ਇਹ ਫ਼ੈਸਲਾ ਪਾਣੀ ਬਚਾਉਣ ਵੱਲ ਇੱਕ ਵਧੀਆ ਕਦਮ ਹੈ ਹੁਣ ਵੈਖਣਾ ਇਹ ਹੋਵੇਗਾ ਕਿ ਇਸ ਦਾ ਆਮ ਜਨਤਾ 'ਤੇ ਕਿੰਨਾ ਅਸਰ ਹੁੰਦਾ ਹੈ ਅਤੇ ਕੌਣ-ਕੌਣ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਾ ਹੈ।

More News

NRI Post
..
NRI Post
..
NRI Post
..