ਬੰਗਲਾਦੇਸ਼ ਦੇ ਢਾਕਾ ‘ਚ ਸੱਤ ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ; 43 ਲੋਕਾਂ ਦੀ ਮੌਤ

by jagjeetkaur

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗ ਗਈ, ਜਿਸ ਵਿੱਚ 44 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਅੱਗ ਬੇਲੀ ਰੋਡ 'ਤੇ ਸਥਿਤ ਇਕ ਇਮਾਰਤ 'ਚ ਲੱਗੀ, ਜਿਸ 'ਚ ਕਈ ਰੈਸਟੋਰੈਂਟ ਹਨ। ਫਾਇਰ ਬ੍ਰਿਗੇਡ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਸੱਤਵੀਂ ਮੰਜ਼ਿਲ ਤੋਂ 70 ਲੋਕਾਂ ਨੂੰ ਬਾਹਰ ਕੱਢਿਆ, ਜਿਨ੍ਹਾਂ ਵਿੱਚ 42 ਬੇਹੋਸ਼ ਸਨ।

ਬੰਗਲਾਦੇਸ਼ ਦੇ ਸਿਹਤ ਮੰਤਰੀ ਸਾਮੰਤ ਲਾਲ ਸੇਨ, ਢਾਕਾ-8 ਦੇ ਸੰਸਦ ਮੈਂਬਰ ਏ ਐੱਫ ਐੱਮ ਬਹਾਉਦੀਨ ਨਸੀਮ ਅਤੇ ਕਈ ਸੀਨੀਅਰ ਅਧਿਕਾਰੀ ਅਤੇ ਨੇਤਾ ਮੌਕੇ 'ਤੇ ਪਹੁੰਚ ਗਏ ਹਨ। ਸਥਿਤੀ 'ਤੇ ਕਾਬੂ ਪਾਉਣ ਲਈ ਪੁਲਿਸ, ਸਿਹਤ ਵਿਭਾਗ ਅਤੇ ਫਾਇਰ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਕੇ 'ਤੇ ਤਿਆਰ ਹਨ। ਬਚਾਅ ਕਾਰਜ ਜਾਰੀ ਹੈ।