ਢਾਕਾ: ਬੰਗਲਾਦੇਸ਼ ਦੇ ਚਟੋਗ੍ਰਾਮ ਵਿੱਚ ਸ਼ੁੱਕਰਵਾਰ ਨੂੰ ਇੱਕ ਨਾਅਰੇਬਾਜ਼ੀ ਕਰਨ ਵਾਲੀ ਭੀੜ ਨੇ ਤਿੰਨ ਹਿੰਦੂ ਮੰਦਰਾਂ ਵਿੱਚ ਭੰਨਤੋੜ ਕੀਤੀ। ਇਸਕੋਨ ਦੇ ਸਾਬਕਾ ਮੈਂਬਰ ਦੇ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਚਟੋਗਰਾਮ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਸੂਤਰਾਂ ਮੁਤਾਬਕ ਇਹ ਹਮਲਾ ਬੰਦਰਗਾਹ ਸ਼ਹਿਰ ਦੇ ਹਰੀਸ਼ ਚੰਦਰ ਮੁਨਸੇਫ ਲੇਨ 'ਚ ਦੁਪਹਿਰ ਕਰੀਬ 2:30 ਵਜੇ ਹੋਇਆ ਅਤੇ ਸ਼ਾਂਤਨੇਸ਼ਵਰੀ ਮਾਤਰੀ ਮੰਦਰ, ਸ਼ਨੀ ਮੰਦਰ ਅਤੇ ਸ਼ਾਂਤਨੇਸ਼ਵਰੀ ਕਾਲੀਬਾੜੀ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ। ਮੰਦਰ ਦੇ ਅਧਿਕਾਰੀਆਂ ਨੇ ਕਿਹਾ, ''ਨਾਅਰੇਬਾਜ਼ੀ ਕਰ ਰਹੇ ਸੈਂਕੜੇ ਲੋਕਾਂ ਦੇ ਸਮੂਹ ਨੇ ਮੰਦਰਾਂ 'ਤੇ ਇੱਟਾਂ ਅਤੇ ਪੱਥਰ ਸੁੱਟੇ, ਜਿਸ ਕਾਰਨ ਸ਼ਨੀ ਮੰਦਰ ਦੇ ਗੇਟ ਅਤੇ ਦੋ ਹੋਰ ਮੰਦਰਾਂ ਨੂੰ ਨੁਕਸਾਨ ਪਹੁੰਚਿਆ।' ਕੋਤਵਾਲੀ ਥਾਣਾ ਮੁਖੀ ਅਬਦੁਲ ਕਰੀਮ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਮਲਾਵਰਾਂ ਨੇ ਮੰਦਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਿਹਾ ਕਿ ਮੰਦਰਾਂ ਨੂੰ ਬਹੁਤ ਘੱਟ ਨੁਕਸਾਨ ਹੋਇਆ ਹੈ।
by nripost