ਕ੍ਰਿਕਟਰ ਕਾਲੀ ਪੂਜਾ ਚ ਹੋਇਆ ਸੀ ਸ਼ਾਮਿਲ, ਮਿਲੀ ਜਾਣੋ ਮਾਰਨ ਦੀ ਧਮਕੀ , ਹੁਣ ਮੰਗੀ ਮਾਫ਼ੀ

ਕ੍ਰਿਕਟਰ ਕਾਲੀ ਪੂਜਾ ਚ ਹੋਇਆ ਸੀ ਸ਼ਾਮਿਲ, ਮਿਲੀ ਜਾਣੋ ਮਾਰਨ ਦੀ ਧਮਕੀ , ਹੁਣ ਮੰਗੀ ਮਾਫ਼ੀ

SHARE ON

ਐਨ. ਆਰ .ਆਈ . ਮੀਡਿਆ :- ਧਰਮ ਦੇ ਨਾਮ ਤੇ ਦੰਗੇ , ਕਤਲ ਹੁਣ ਆਮ ਹੋ ਚੁੱਕਿਆ ਹੈ, ਬੰਗਲਾਦੇਸ਼ ਦੇ ਇੱਕ ਕ੍ਰਿਕਟਰ ਕਾਲੀ ਪੂਜਾ ਚ ਸ਼ਾਮਿਲ ਹੋਏ ਸਨ ,ਹੁਣ ਉੰਨਾ ਨੇ ਕਾਲੀ ਪੂਜਾ ਵਿੱਚ ਸ਼ਾਮਲ ਹੋਣ ‘ਤੇ ਅਫਸੋਸ ਜ਼ਾਹਰ ਕੀਤਾ, ਜਿਕਰੇਖਾਸ ਹੈ ਕਿ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ |

Shakib Al Hasan


ਬੰਗਲਾਦੇਸ਼ ਦੇ ਕ੍ਰਿਕਟਰ ਸ਼ਾਕਿਬ ਅਲ ਹਸਨ ਨੂੰ ਫੇਸਬੁੱਕ ‘ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ, ਜਿਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ’ ਤੇ ਮੁਆਫੀ ਮੰਗੀ। ਸ਼ਾਕਿਬ ਅਲ ਹਸਨ ਕਾਲੀ ਪੂਜਾ ਕਰਨ ਲਈ ਕੋਲਕਾਤਾ ਪਹੁੰਚੇ ਸਨ ਅਤੇ ਇਸੇ ਕਾਰਨ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਮੋਹਸਿਨ ਤਾਲੁਕਤਰ ਨਾਮ ਦੇ ਵਿਅਕਤੀ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਲਾਈਵ ਵੀਡੀਓ ਦੌਰਾਨ ਸ਼ਾਕਿਬ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਉਸਨੇ ਕਿਹਾ ਸੀ ਕਿ ਜੇ ਉਸਨੂੰ ਢਾਕਾ ਜਾਣਾ ਪਿਆ ਤੇ ਉਹ ਉਸਨੂੰ ਮਾਰਨ ਜਰੂਰ ਜਾਵੇਗਾ , ਸ਼ਾਕਿਬ ‘ਤੇ ਫਿਕਸਿੰਗ ਮਾਮਲੇ ਕਾਰਨ ਪਾਬੰਦੀ ਲਗਾਈ ਗਈ ਸੀ। ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਉਸਨੇ ਸੋਸ਼ਲ ਮੀਡਿਆ ਤੇ ਮਾਫੀ ਮੰਗੀ |