
ਦੱਖਣੀ ਦਿਨਾਜਪੁਰ (ਰਾਘਵ) : ਪੱਛਮੀ ਬੰਗਾਲ ਦੇ ਦੱਖਣੀ ਦਿਨਾਜਪੁਰ ਵਿਚ ਸਰਹੱਦ 'ਤੇ ਸਥਿਤ ਮਲਿਕਪੁਰ ਪਿੰਡ ਵਿਚ ਤਸਕਰੀ/ਡਕੈਤੀ ਕਰਨ ਲਈ ਅੱਧੀ ਰਾਤ ਨੂੰ ਕਈ ਬੰਗਲਾਦੇਸ਼ੀ ਭਾਰਤੀ ਸਰਹੱਦ ਵਿਚ ਦਾਖਲ ਹੋਏ ਸਨ। ਜਦੋਂ ਬੀਐਸਐਫ ਦੇ ਜਵਾਨਾਂ ਨੇ ਬੰਗਲਾਦੇਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਤਲਵਾਰਾਂ ਅਤੇ ਖੰਜਰਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਬੀਐਸਐਫ ਨੇ ਸਵੈ-ਰੱਖਿਆ ਵਿੱਚ ਗੋਲੀਬਾਰੀ ਕੀਤੀ। ਹਮਲੇ ਵਿੱਚ ਬੀਐਸਐਫ ਦੇ ਜਵਾਨ ਜ਼ਖ਼ਮੀ ਹੋ ਗਏ ਹਨ। ਇਸ ਦੇ ਨਾਲ ਹੀ ਇੱਕ ਬੰਗਲਾਦੇਸ਼ੀ ਘੁਸਪੈਠੀਏ ਨੂੰ ਫੜਿਆ ਗਿਆ ਹੈ। ਦੱਸ ਦੇਈਏ ਕਿ ਉਹ ਜ਼ਖਮੀ ਹਾਲਤ 'ਚ ਸੀ। ਬੀਐਸਐਫ ਨੇ ਉਸ ਨੂੰ ਤੁਰੰਤ ਗੰਗਾਰਾਮਪੁਰ ਹਸਪਤਾਲ ਵਿੱਚ ਭਰਤੀ ਕਰਵਾਇਆ।