Bank Holidays : ਅਗਲੇ ਮਹੀਨੇ 12 ਦਿਨ ਬੰਦ ਰਹਿਣਗੇ ਬੈਂਕ, ਜਾਣੋ ਛੁੱਟੀਆਂ ਦੀ ਪੂਰੀ ਸੂਚੀ

by jaskamal

ਨਵੀਂ ਦਿੱਲੀ (ਜਸਕਮਲ) : ਭਾਰਤੀ ਰਿਜ਼ਰਵ ਬੈਂਕ (RBI) ਨੇ ਸਾਲ ਦੇ ਆਖਰੀ ਮਹੀਨੇ (ਦਸੰਬਰ 2021) 'ਚ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਮੁਤਾਬਕ ਦਸੰਬਰ 2021 'ਚ ਬੈਂਕ ਕੁੱਲ 12 ਦਿਨਾਂ ਲਈ ਬੰਦ ਰਹਿਣਗੇ।

ਦਸੰਬਰ 2021 'ਚ, ਕੁੱਲ 12 ਦਿਨਾਂ ਦੀਆਂ ਬੈਂਕ ਛੁੱਟੀਆਂ ਹਨ ਜਿਨ੍ਹਾਂ 'ਚੋਂ 4 ਛੁੱਟੀਆਂ ਐਤਵਾਰ ਦੀਆਂ ਹਨ। ਦਸੰਬਰ 'ਚ ਕ੍ਰਿਸਮਸ ਦੇ ਤਿਉਹਾਰ ਮੌਕੇ ਦੇਸ਼ ਦੇ ਲਗਪਗ ਸਾਰੇ ਬੈਂਕਾਂ 'ਚ ਛੁੱਟੀ ਹੁੰਦੀ ਹੈ। ਦੱਸ ਦੇਈਏ ਕਿ ਦੇਸ਼ ਭਰ 'ਚ ਬੈਂਕ 12 ਦਿਨਾਂ ਤਕ ਬੰਦ ਨਹੀਂ ਰਹਿਣਗੇ। ਆਰਬੀਆਈ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਛੁੱਟੀਆਂ ਦੀ ਸੂਚੀ ਅਨੁਸਾਰ ਇਹ ਛੁੱਟੀਆਂ ਵੱਖ-ਵੱਖ ਸੂਬਿਆਂ 'ਚ ਹਨ। ਇਹ ਛੁੱਟੀਆਂ ਸਾਰੇ ਸੂਬਿਆਂ 'ਚ ਲਾਗੂ ਨਹੀਂ ਹੋਣਗੀਆਂ। ਇਸ ਨਾਲ ਹੀ, ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਬੈਂਕ ਐਤਵਾਰ ਤੋਂ ਇਲਾਵਾ ਮਹੀਨੇ ਦੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿਣਗੇ।

ਆਓ, ਜਾਣਦੇ ਹਾਂ ਦਸੰਬਰ 2021 'ਚ ਬੈਂਕ ਕਦੋਂ ਤੇ ਕਿਹੜੇ ਸੂਬਿਆਂ 'ਚ ਬੰਦ ਰਹਿਣਗੇ

3 ਦਸੰਬਰ ਨੂੰ ਪਣਜੀ 'ਚ ਸੇਂਟ ਫਰਾਂਸਿਸ ਜ਼ੇਵੀਅਰ ਤਿਉਹਾਰ ਮੌਕੇ ਬੈਂਕ ਬੰਦ ਰਹਿਣਗੇ।
5 ਦਸੰਬਰ ਨੂੰ ਐਤਵਾਰ ਨੂੰ ਹਫਤਾਵਾਰੀ ਛੁੱਟੀ ਹੋਵੇਗੀ।
11 ਦਸੰਬਰ ਮਹੀਨੇ ਦਾ ਦੂਜਾ ਸ਼ਨਿਚਰਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।
12 ਦਸੰਬਰ ਐਤਵਾਰ ਦੀ ਹਫ਼ਤਾਵਾਰੀ ਛੁੱਟੀ ਵਾਲੇ ਦਿਨ ਬੈਂਕਾਂ 'ਚ ਕੋਈ ਕੰਮ ਨਹੀਂ ਹੋਵੇਗਾ।
'ਯੂ ਸੋ ਸੋ ਥਾਮ' ਦੀ ਬਰਸੀ 'ਤੇ 18 ਦਸੰਬਰ ਨੂੰ ਸ਼ਿਲਾਂਗ 'ਚ ਬੈਂਕ ਬੰਦ ਰਹਿਣਗੇ।
19 ਦਸੰਬਰ ਦਿਨ ਐਤਵਾਰ ਨੂੰ ਹਫਤਾਵਾਰੀ ਛੁੱਟੀ ਹੋਵੇਗੀ।
ਕ੍ਰਿਸਮਸ 'ਤੇ 24 ਦਸੰਬਰ ਨੂੰ ਆਈਜ਼ੌਲ 'ਚ ਬੈਂਕ ਬੰਦ ਰਹਿਣਗੇ।
ਬੈਂਗਲੁਰੂ ਤੇ ਭੁਵਨੇਸ਼ਵਰ ਨੂੰ ਛੱਡ ਕੇ ਕ੍ਰਿਸਮਿਸ 'ਤੇ 25 ਦਸੰਬਰ ਨੂੰ ਬੈਂਕ ਬੰਦ ਰਹਿਣਗੇ।
26 ਦਸੰਬਰ ਨੂੰ ਐਤਵਾਰ ਨੂੰ ਹਫਤਾਵਾਰੀ ਛੁੱਟੀ ਹੁੰਦੀ ਹੈ।
ਕ੍ਰਿਸਮਸ ਦੇ ਜਸ਼ਨਾਂ ਕਾਰਨ 27 ਦਸੰਬਰ ਨੂੰ ਆਈਜ਼ੌਲ 'ਚ ਬੈਂਕ ਬੰਦ ਰਹਿਣਗੇ।
30 ਦਸੰਬਰ ਨੂੰ ਯੂ ਕਿਆਂਗ ਨੋਂਗਬਾਹ 'ਤੇ ਸ਼ਿਲਾਂਗ ਦੇ ਬੈਂਕ ਬੰਦ ਰਹਿਣਗੇ।
31 ਦਸੰਬਰ ਨੂੰ ਨਵੇਂ ਸਾਲ ਦੀ ਸ਼ਾਮ ਨੂੰ ਆਈਜ਼ੌਲ 'ਚ ਬੈਂਕ 'ਚ ਕੋਈ ਕੰਮ ਨਹੀਂ ਹੋਵੇਗਾ।