ਅੱਜ ਤੋਂ ਦੋ ਦਿਨ ਦੀ ਹੜਤਾਲ ਤੇ ਭਾਰਤ ਦੇ ਬੈਂਕ

by vikramsehajpal

ਦਿੱਲੀ,(ਦੇਵ ਇੰਦਰਜੀਤ) :ਜੇਕਰ ਕਿਸੇ ਵਿਅਕਤੀ ਨੇ ਬੈਂਕ ਨਾਲ ਜੁੜਿਆ ਕੋਈ ਵੀ ਕੰਮ ਕਰਵਾਉਣਾ ਹੈ ਤੇ 2 ਦਿਨ ਤੱਕ ਕੋਈ ਵੀ ਕੰਮ ਨਹੀਂ ਹੋ ਸਕਦਾ। ਬੈਂਕ ਕਰਮਚਾਰੀਆਂ ਵੱਲੋਂ 2 ਦਿਨ ਲਈ ਹੜਤਾਲ ਹੈ। ਦੱਸਣਯੋਗ ਹੈ ਕਿ ਦੋ ਜਨਤਕ ਬੈਂਕਾਂ ਦੇ ਨਿੱਜੀਕਰਨ ਦੇ ਵਿਰੋਧ ਤੇ ਕਈ ਹੋਰ ਮੰਗਾਂ ਨੂੰ ਲੈ ਕੇ ਬੈਂਕ ਕਰਮਚਾਰੀ ਹੜਤਾਲ 'ਤੇ ਜਾ ਰਹੇ ਹਨ। ਇਸ ਹੜਤਾਲ 'ਚ ਗ੍ਰਾਮੀਣ ਬੈਂਕ ਵੀ ਸ਼ਾਮਲ ਹਨ। ਬੈਂਕਾਂ ਦੇ ਤਜਵੀਜ਼ਤ ਨਿਜੀਕਰਨ ਦੇ ਵਿਰੋਧ 'ਚ ਮੁਲਾਜ਼ਮ ਜਥੇਬੰਦੀਆਂ ਵੱਲੋਂ ਦੋ ਰੋਜ਼ਾ ਦੇਸ਼ਵਿਆਪੀ ਹੜਤਾਲ ਕਾਰਨ ਭਲਕੇ ਸੋਮਵਾਰ ਅਤੇ ਮੰਗਲਵਾਰ ਨੂੰ ਦੇਸ਼ ਭਰ 'ਚ ਬੈਂਕਿੰਗ ਸੇਵਾਵਾਂ ਪ੍ਰਭਾਵਤ ਹੋ ਸਕਦੀਆਂ ਹਨ।

ਸਰਵ ਭਾਰਤੀ ਬੈਂਕ ਕਰਮਚਾਰੀ ਸੰਘ ਦੇ ਮਹਾਂ ਸਕੱਤਰ ਸੀ ਐੱਚ ਵੈਂਕਟਚਲਮ ਨੇ ਕਿਹਾ ਕਿ 4, 9 ਅਤੇ 10 ਮਾਰਚ ਨੂੰ ਵਧੀਕ ਮੁੱਖ ਲੇਬਰ ਕਮਿਸ਼ਨਰ ਨਾਲ ਹੋਈਆਂ ਮੀਟਿੰਗਾਂ ਬੇਸਿੱਟਾ ਰਹਿਣ ਕਾਰਨ ਹੜਤਾਲ ਕੀਤੀ ਜਾ ਰਹੀ ਹੈ।