ਬੱਪੀ ਲਹਿਰੀ ਦੀ ਅੰਤਿਮ ਯਾਤਰਾ ਸ਼ੁਰੂ, ਲਾਸ ਏਂਜਲਸ ਤੋਂ ਪਹੁੰਚਿਆ ਪਰਿਵਾਰ, ਦੇਖੋ ਤਸਵੀਰਾਂ

by jaskamal

ਨਿਊਜ਼ ਡੈਸਕ (ਜਸਕਮਲ) : ਫ਼ਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਬੱਪੀ ਲਹਿਰੀ ਦਾ ਦੇਹਾਂਤ ਬੀਤੇ ਮੰਗਲਵਾਰ ਨੂੰ ਹੋ ਗਿਆ ਸੀ। ਦੱਸ ਦਈਏ ਕਿ ਬੱਪੀ ਲਹਿਰੀ ਦਾ ਮੁੰਬਈ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਦਿਹਾਂਤ ਹੋ ਗਿਆ ਸੀ ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾ ਰਿਹਾ ਹੈ। ਡਾਕਟਰਾਂ ਨੇ ਬੱਪੀ ਦਾ ਦੀ ਮੌਤ ਦਾ ਕਾਰਨ OSA (Obstructive Sleep Apnea) ਨੂੰ ਦੱਸਿਆ ਹੈ। 69 ਸਾਲਾ ਬੱਪੀ ਲਹਿਰੀ ਦੀ ਮੌਤ ਨਾਲ ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਪੂਰੇ ਦੇਸ਼ ਦੀਆਂ ਅੱਖਾਂ ਨਮ ਹੋ ਗਈਆਂ।

ਬੱਪੀ ਲਹਿਰੀ ਦੇ ਪਰਿਵਾਰ 'ਚ ਸੋਗ ਦਾ ਮਾਹੌਲ ਹੈ, ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਉਨ੍ਹਾਂ ਦੇ ਘਰ ਅੰਤਿਮ ਅਰਦਾਸ ਕਰਨ ਵਾਲਿਆਂ ਦੀ ਭੀੜ ਲੱਗ ਗਈ। ਗਾਇਕ ਅਲਕਾ ਯਾਗਨਿਕ, ਅਨੁਰਾਧਾ ਪੌਡਵਾਲ, ਕਾਜੋਲ ਅਤੇ ਅਭਿਜੀਤ ਭੱਟਾਚਾਰੀਆ ਉਨ੍ਹਾਂ ਲੋਕਾਂ 'ਚ ਸ਼ਾਮਲ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਆਖਰੀ ਵਾਰ ਦੇਖਿਆ। ਇਸ ਔਖੇ ਸਮੇਂ 'ਚ ਪ੍ਰਸ਼ੰਸਕਾਂ ਨੇ ਪਰਿਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਹੌਸਲਾ ਤੇ ਭਾਣਾ ਮੰਨਣ ਦਾ ਸੁਨੇਹਾ ਦਿੱਤਾ ਹੈ।

ਬੱਪੀ ਦੇ ਕਰੀਬ ਅੰਤਿਮ ਸੰਸਕਾਰ 'ਚ ਇਸ ਲਈ ਵੀ ਦੇਰੀ ਹੋ ਰਹੀ ਸੀ ਕਿਉਂਕਿ ਉਨ੍ਹਾਂ ਦਾ ਪੁੱਤਰ ਲਾਸ ਏਂਜਲਸ 'ਚ ਰਹਿੰਦਾ ਹੈ ਅਤੇ ਅੱਜ ਤੜਕੇ ਮੁੰਬਈ ਪਹੁੰਚਿਆ ਹੈ। ਬੱਪੀ ਲਹਿਰੀ ਨੇ ਆਪਣੀ ਧੀ ਦੀ ਗੋਦ 'ਚ ਆਖ਼ਰੀ ਸਾਹ ਲਿਆ, ਜਿਸ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਹੈ। 

More News

NRI Post
..
NRI Post
..
NRI Post
..