ਬਰਾਕ ਉਬਾਮਾ ਨੇ ਭਾਰਤ ਦੇ ਨਾਲ ਓਹਨਾ ਦੇ ਮੋਹ ਦਾ ਕੀਤਾ ਜ਼ਿਕਰ, ਆਪਣੀ ਕਿਤਾਬ ਚ

by simranofficial

ਅਮਰੀਕਾ (ਐਨ .ਆਰ .ਆਈ .ਮੀਡਿਆ) :ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਇਸ ਸਮੇਂ ਆਪਣੀ ਕਿਤਾਬ 'ਏ ਪ੍ਰਮੋਜ਼ਡ ਲੈਂਡ' ਨੂੰ ਲੈ ਕੇ ਚਰਚਾ ਵਿਚ ਹਨ। ਇਸ ਪੁਸਤਕ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਹਵਾਲਿਆਂ ਅਤੇ ਸ਼ਖਸੀਅਤਾਂ ਦਾ ਜ਼ਿਕਰ ਹੈ, ਜਿਸ ਕਾਰਨ ਇਸ ਪੁਸਤਕ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪੂਰੀ ਦੁਨੀਆਂ ਵਿੱਚ ਬਹੁਤ ਚਰਚਾ ਹੋਈ ਹੈ।
ਇਸ ਕਿਤਾਬ ਤੋਂ ਪਤਾ ਚਲਿਆ ਹੈ ਕਿ ਬਰਾਕ ਓਬਾਮਾ ਆਪਣੇ ਬਚਪਨ ਦੇ ਵਿੱਚ ਮਹਾਭਾਰਤ ਅਤੇ ਰਾਮਾਇਣ ਦਾ ਪਾਠ ਕਰਦੇ ਸਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਹ ਆਪਣੇ ਬਚਪਨ ਦੇ ਸਾਲਾਂ ਦੌਰਾਨ ਇੰਡੋਨੇਸ਼ੀਆ ਵਿੱਚ ਹਿੰਦੂ ਮਹਾਂਕਾਵਿ ਰਮਾਇਣ ਅਤੇ ਮਹਾਭਾਰਤ ਦੀਆਂ ਕਹਾਣੀਆਂ ਸੁਣਾਉਂਦਾ ਸੀ, ਇਸ ਲਈ ਉਨ੍ਹਾਂ ਦੇ ਮਨ ਵਿੱਚ ਇਹਨਾਂ ਦੇ ਲਈ ਹਮੇਸ਼ਾਂ ਹੀ ਇੱਕ ਵਿਸ਼ੇਸ਼ ਸਥਾਨ ਹੈ। ਓਬਾਮਾ ਨੇ ਆਪਣੀ ਕਿਤਾਬ, ਏ ਪ੍ਰਮੋਜ਼ਡ ਲੈਂਡ ਵਿੱਚ ਭਾਰਤ ਪ੍ਰਤੀ ਆਪਣੇ ਮੋਹ ਬਾਰੇ ਲਿਖਿਆ। ਉਸਨੇ ਕਿਹਾ, 'ਸ਼ਾਇਦ ਇਹ ਉਸ ਦਾ (ਭਾਰਤ) ਆਕਾਰ ਹੈ , ਜਿੱਥੇ ਦੁਨੀਆ ਦੀ ਆਬਾਦੀ ਦਾ ਛੇਵਾਂ ਹਿੱਸਾ ਰਹਿੰਦਾ ਹੈ, ਜਿਥੇ ਤਕਰੀਬਨ ਦੋ ਹਜ਼ਾਰ ਵੱਖ-ਵੱਖ ਨਸਲੀ ਭਾਈਚਾਰੇ ਰਹਿੰਦੇ ਹਨ ਅਤੇ ਜਿਥੇ ਸੱਤ ਸੌ ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।