ਬਾਰਾਮੂਲਾ ਪੁਲਿਸ ਨੇ ਸੁਲਝਾਇਆ ਬਲਾਇੰਡ ਮਾਰਡਰ ਕੇਸ, ਔਰਤ ਸਣੇ 2 ਕਾਬੂ

by vikramsehajpal

ਬਾਰਾਮੂਲਾ (ਆਫਤਾਬ ਅਹਿਮਦ )- ਬਾਰਾਮੂਲਾ ਪੁਲਿਸ ਸੇਰੀਵਰਪੋਰਾ ਵਿਖੇ 22 ਮਾਰਚ ਨੂੰ ਹੋਏ ਕਤਲ ਦੇ ਕੇਸ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਇਸ ਬਲਾਇੰਡ ਮਾਰਡਰ ਨੂੰ ਸੁਲਝਾਂਦੀਆਂ ਇਕ ਔਰਤ ਸਹਿਤ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦਸਿਆ ਕਿ ਬੀਤੀ 8/9 ਮਾਰਚ ਦੀ ਦਰਮਿਆਨੀ ਰਾਤ ਨੂੰ ਮੁਹੰਮਦ ਅਲਤਾਫ ਮਲਿਕ (34) ਪੁੱਤਰ ਗੁਲਾਮ ਰਸੂਲ ਮਲਿਕ ਵਾਸੀ ਸੇਰੀਵਰਪੋਰਾ ਦੀ ਲਾਸ਼ ਉਸਦੇ ਰੇਂਜੀ ਸਥਿਤ ਸਹੁਰਾ ਘਰ ਨਜ਼ਦੀਕ ਗਾਵਾਂ ਦੇ ਤਬੇਲੇ ਚੋਂ ਮਿਲੀ ਸੀ। ਬਾਅਦ ਵਿਚ ਮ੍ਰਿਤਕ ਦੇ ਭਰਾ ਅਤੇ ਪਰਿਵਾਰਕ ਮੈਂਬਰਾਂ ਨੇ ਮੁਹੰਮਦ ਅਲਤਾਫ ਦੇ ਕੱਤਲ ਹੋਣ ਦਾ ਸ਼ੱਕ ਜਾਹਿਰ ਕਰਦੇ ਹੋਏ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ।

ਮਿਲੀ ਜਾਣਕਾਰੀ ਮੁਤਾਬਕ ਐਸ.ਡੀ.ਪੀ.ਓ. ਪੱਟਨ ਨੇ ਇਸ ਇਸ ਕੇਸ ਸੰਬੰਧੀ ਸਪੈਸ਼ਲ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ। ਸਿੱਟ ਨੇ ਛਾਣਬੀਣ ਸ਼ੁਰੂ ਕੀਤੀ, ਸਾਰੇ ਸਰੋਤਾਂ ਨੂੰ ਸਰਗਰਮ ਕੀਤਾ ਅਤੇ ਤਕਨੀਕੀ ਅਤੇ ਮਨੁੱਖੀ ਸੂਝ ਬੂਝ ਦੀ ਮਿਸ਼ਰਨ ਦੀ ਵਰਤੋਂ ਕਰ ਮ੍ਰਿਤਕ ਦੀ ਪਤਨੀ ਤਸਲੀਮਾ ਬੇਗਮ ਤੇ ਸ਼ਿਕੰਜਾ ਕਸਿਆ। ਸਿੱਟ ਨੂੰ ਸੂਚਨਾ ਮਿਲੀ ਕਿ ਆਖਰੀ ਵਾਰ ਮ੍ਰਿਤਕ ਨੂੰ ਪਤਨੀ ਤਸਲੀਮਾ ਬੇਗਮ ਨਾਲ ਵੇਖਿਆ ਗਿਆ ਸੀ। ਜਿਸ ਤੇ ਜਾਂਚ ਟੀਮ ਨੇ ਤਸਲੀਮਾ ਬੇਗਮ ਤੋਂ ਲਗਾਤਾਰ ਪੁੱਛਗਿੱਛ ਕੀਤੀ ਗਈ ਜਿਸ ਦੌਰਾਨ ਉਸਨੇ ਆਪਣੇ ਪ੍ਰੇਮੀ ਗੁਲਾਮ ਮੁਹੰਮਦ ਡਾਰ ਪੁੱਤਰ ਮੁਹੰਮਦ ਰਮਜ਼ਾਨ ਦਾਰ ਵਾਸੀ ਰੇਂਜੀ ਦੇ ਜਿਸ ਨਾਲ ਉਸਦੇ ਨਾਜਾਇਜ਼ ਸੰਬੰਧ ਸਨ ਨਾਲ ਮਿਲ ਕੇ ਇਸ ਅਪਰਾਧ ਨੂੰ ਅੰਜਾਮ ਦੇਣ ਦਾ ਖੁਲਾਸਾ ਕੀਤਾ। ਦੋਵਾਂ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਤੱਕ ਪਹੁੰਚਣ ਲਈ ਇਕ ਮਹੀਨਾ ਪਹਿਲਾਂ ਮ੍ਰਿਤਕ ਦੀ ਹੱਤਿਆ ਦੀ ਸਾਜਿਸ਼ ਰਚੀ ਸੀ।

8 ਮਾਰਚ ਨੂੰ ਦੋਵਾਂ ਨੇ ਆਪਣੀ ਯੋਜਨਾ ਨੂੰ ਅੰਤਮ ਛੋਹ ਦਿੱਤੀ ਅਤੇ ਇਸੇ ਅਨੁਸਾਰ ਤਸਲੀਮਾ ਨੇ ਰਾਤ ਨੂੰ ਗੁਲਾਮ ਮੁਹੰਮਦ ਨੂੰ ਬੁਲਾਇਆ ਅਤੇ ਦੋਹਾਂ ਨੇ ਅਲਤਾਫ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਲਾਸ਼ ਨੂੰ ਛੁਪਾਉਣ ਲਈ ਤਬੇਲੇ ਕੋਲ ਸੁੱਟ ਦਿੱਤਾ ਤਾ ਜੋ ਮੌਤ ਦਾ ਕਰਨ ਪੇਟ ਫਿਸਲਣ ਲਗੇ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਉਨ੍ਹਾਂ ਦੇ ਖੁਲਾਸੇ 'ਤੇ ਵਾਰਦਾਤ 'ਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ , ਅਗਲੇਰੀ ਜਾਂਚ ਜਾਰੀ ਹੈ।

More News

NRI Post
..
NRI Post
..
NRI Post
..