ਬਠਿੰਡਾ: ਕਾਰ ਸਵਾਰ ‘ਤੇ ਹਮਲਾ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ

by nripost

ਬਠਿੰਡਾ (ਪਾਇਲ): ਦੱਸ ਦਇਏ ਕਿ ਸਥਾਨਕ ਪਰਸਰਾਮ ਪੁਲ 'ਤੇ ਇਕ ਕਾਰ ਸਵਾਰ ਨੂੰ ਘੇਰ ਕੇ ਉਸਦੀ ਕੁੱਟਮਾਰ ਕਰਕੇ ਕਾਰ ਦੀ ਭੰਨ-ਤੋੜ ਕਰਨ ਵਾਲੇ 2 ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ 4 ਦਸੰਬਰ ਨੂੰ ਅਰਸ਼ਦੀਪ ਸਿੰਘ ਆਪਣੀ ਡਿਜ਼ਾਇਰ ਕਾਰ 'ਤੇ ਜਾ ਰਿਹਾ ਸੀ। ਇਸ ਦੌਰਾਨ ਮੁਲਜ਼ਮ ਵਿਵੇਕ ਕੁਮਾਰ ਅਤੇ ਰਾਜਦੀਪ ਸਿੰਘ ਵਾਸੀ ਪਰਸਰਾਮ ਨੇ ਮੋਟਰਸਾਈਕਲ ਕਾਰ ਅੱਗੇ ਲਗਾ ਕੇ ਉਸ ਨੂੰ ਰੋਕ ਲਿਆ।

ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸਦੀ ਕੁੱਟਮਾਰ ਕੀਤੀ ਅਤੇ ਕਾਰ ਨੂੰ ਬੁਰੀ ਤਰ੍ਹਾਂ ਭੰਨ੍ਹ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ 16 ਦਸੰਬਰ ਨੂੰ ਕੋਤਵਾਲੀ ਪੁਲਿਸ ਵਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 17 ਦਸੰਬਰ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਪਾਸੋਂ ਇਕ ਕ੍ਰਿਪਾਨ ਅਤੇ ਬੇਸਬਾਲ ਆਦਿ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

More News

NRI Post
..
NRI Post
..
NRI Post
..