BCCI ਦਾ ਫੈਸਲਾ; ਜਲਦ ਸ਼ੁਰੂ ਹੋਣ ਜਾ ਰਿਹੈ ਮਹਿਲਾ ਆਈਪੀਐੱਲ

by jaskamal

ਨਿਊਜ਼ ਡੈਸਕ (ਜਸਕਮਲ) : ਮਹਿਲਾ ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਸ਼ੁਰੂਆਤ ਅਗਲੇ ਸਾਲ ਦੇ ਸ਼ੁਰੂ 'ਚ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪੁਰਸ਼ਾਂ ਦੇ IPL ਦੇ ਨਾਲ 3 ਟੀਮਾਂ ਵਾਲੇ 'ਮਹਿਲਾ ਟੀ-20 ਚੈਲੰਜ' ਟੂਰਨਾਮੈਂਟ ਦੀ ਵੀ ਸ਼ੁਰੂਆਤ ਕੀਤੀ ਜਾਂਦਾ ਹੈ ਪਰ ਕਈ ਲੋਕਾਂ ਦਾ ਮੰਨਣਾ ਹੈ ਕਿ ਮਹਿਲਾਵਾਂ ਵਧੇਰੇ ਟੀਮਾਂ ਅਤੇ ਖਿਡਾਰਨਾਂ ਦੇ ਨਾਲ ਆਪਣੇ ਖੁਦ ਦੇ ਵਾਧੇ ਦੇ ਟੂਰਨਾਮੈਂਟ ਦੀਆਂ ਹੱਕਦਾਰ ਹਨ।

ਮਹਿਲਾ ਟੀ-20 ਚੈਲੰਜ ਟੂਰਨਾਮੈਂਟ ਭਾਵੇਂ ਹੀ ਇਸ ਸਾਲ ਵੀ ਜਾਰੀ ਰਹੇਗਾ ਪਰ BCCI ਦੇ ਸਕੱਤਰ ਜੈ ਸ਼ਾਹ ਦੇ ਅਨੁਸਾਰ ਚੀਜ਼ਾਂ ਜਲਦ ਹੀ ਬਦਲ ਜਾਣਗੀਆਂ। ਸ਼ਾਹ ਨੇ ਇਸ ਸਬੰਧ ਵਿਚ ਸੋਮਵਾਰ ਨੂੰ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ BCCI ਨਾ ਸਿਰਫ ਇਕ ਜ਼ਿੰਮੇਵਾਰ ਸੰਸਥਾ ਹੈ ਸਗੋਂ ਮਹਿਲਾ IPL ਸ਼ੁਰੂ ਕਰਨ ਦੇ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ। ਮਹਿਲਾ ਟੀ-20 ਚੈਲੰਜ ਦੇ ਪ੍ਰਤੀ ਪ੍ਰਸ਼ੰਸਕਾਂ ਤੇ ਖਿਡਾਰੀਆਂ ਵਿਚ ਵੱਡੀ ਦਿਲਚਸਪੀ ਉਤਸ਼ਾਹਜਨਕ ਸੰਕੇਤ ਹੈ ਅਤੇ ਅਸੀਂ ਇਸ ਨੂੰ ਪੂਰਾ ਕਰਨ ਵਈ ਪ੍ਰਤੀਬੱਧ ਹੈ।