ਬਾਇਓ ਬਬਲ ਨੂੰ ਲੈ ਕੇ BCCI ਕਰੇਗਾ ਵੱਡਾ ਫ਼ੈਸਲਾ, ਖਿਡਾਰੀਆਂ ਨੂੰ ਮਿਲੇਗੀ ਰਾਹਤ

by Rimpi Sharma

ਨਿਊਜ਼ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਘਰੇਲੂ ਮੈਚਾਂ ਲਈ ਬਾਇਓ-ਬਬਲ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਦੋਂ ਤੋਂ ਕੋਵਿਡ-19 ਵਾਇਰਸ ਦੁਨੀਆ 'ਚ ਫੈਲਿਆ ਉਦੋਂ ਤੋਂ ਪੇਸ਼ੇਵਰ ਕ੍ਰਿਕਟਰਾਂ ਨੂੰ ਟੂਰਨਾਮੈਂਟ ਦੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਖ਼ੁਦ ਨੂੰ ਇਕ ਖ਼ਾਸ ਖੇਤਰ 'ਚ ਸੀਮਿਤ ਰੱਖਣਾ ਪੈਂਦਾ ਹੈ। ਇਸ 'ਚ ਟੀਮ ਦੇ ਬਾਇਓ-ਬਬਲ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇਕਾਂਤਵਾਸ ਦੇ ਪੀਰੀਅਡ ਤੋਂ ਗੁਜ਼ਰਨਾ ਵੀ ਸ਼ਾਮਲ ਹੈ।

ਕਈ ਖਿਡਾਰੀਆਂ ਨੇ ਇਸ ਕਾਰਨ ਥਕਾਨ ਦੀ ਸ਼ਿਕਾਇਤ ਕੀਤੀ ਹੈ। BCCI ਨੇ ਇਸ ਮਹੀਨੇ ਦੋ ਘਰੇਲੂ ਮੈਚਾਂ ਦੇ ਨਾਲ ਇਕ ਪ੍ਰਯੋਗ ਕਰਨ ਦਾ ਫ਼ੈਸਲਾ ਕੀਤਾ ਹੈ। ਅੰਡਰ-19 ਕੂਚ ਬਿਹਾਰ ਟਰਾਫੀ ਨਾਕਆਊਟ ਤੇ ਸੀਨੀਅਰ ਮਹਿਲਾ ਟੀ-20 ਟਰਾਫੀ 18 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਹੈ। ਟੀਮਾਂ ਨੂੰ ਸੂਚਨਾ ਦਿੱਤੀ ਗਈ ਹੈ ਕਿ ਪ੍ਰਤੀਯੋਗਿਤਾ ਲਈ ਮੇਜ਼ਬਾਨ ਸ਼ਹਿਰਾਂ 'ਚ ਆਉਣ 'ਤੇ ਖਿਡਾਰੀਆਂ ਨੂੰ ਇਕਾਂਤਵਾਸ ਤੋਂ ਗੁਜ਼ਰਨਾ ਨਹੀਂ ਪਵੇਗਾ।