ਬਿਆਸ ਪੁਲਿਸ ਨੂੰ ਫਿਰ ਮਿਲੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਰਿਮਾਂਡ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਪਹਿਲਾ ਹੀ ਕਈ ਮਾਮਲੇ ਦਰਜ ਹਨ । ਦੱਸ ਦਈਏ ਉਸ ਦਾ ਨਾਮ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਆ ਰਿਹਾ ਹੈ । ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ ਸੀ । ਜਿਸ ਤੋਂ ਬਾਅਦ ਉਸਦਾ 4 ਦਿਨਾਂ ਦਾ ਰਿਮਾਂਡ ਹੋਰ ਬਿਆਸ ਪੁਲਿਸ ਨੂੰ ਦੇ ਦਿੱਤਾ ਗਿਆ ਹੈ ।

ਜਿਕਰਯੋਗ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪਹਿਲਾਂ 11 ਜੁਲਾਈ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ । ਜਿੱਥੇ ਪੁਲਿਸ ਨੂੰ ਉਸ ਦੀ 6 ਦਿਨਾਂ ਦੀ ਰਿਮਾਂਡ ਮਿਲੀ ਸੀ । ਭਗਵਾਨਪੁਰੀਆ ਤੇ ਆਪਣੇ ਸਾਥੀ ਸ਼ੁਭਮ ਨੂੰ ਪੁਲਿਸ ਕਸਟਡੀ ਤੋਂ ਫਰਾਰ ਕਰਨ ਦਾ ਮਾਮਲਾ ਦਰਜ ਹੈ ।


ਹੁਣ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਦਿੱਲੀ ਤੋਂ ਪੰਜਾਬ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ । ਉਸ ਉਤੇ ਦੋਸ਼ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਹਥਿਆਰ ਜੱਗੂ ਭਗਵਾਨਪੁਰੀਆ ਨੇ ਹੀ ਮੁਹਈਆ ਕਰਵਾਏ ਸੀ ।