ਬੱਚੇ ਕਾਰਨ ਤਾਂਤਰਿਕ ਦੇ ਕਹਿਣ ‘ਤੇ ਸਹੁਰਿਆਂ ਨੇ ਨੂੰਹ ਨਾਲ ਕੀਤਾ ਇਹ ਕੰਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੁਣੇ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਮਹਿਲਾ ਨੂੰ ਬੱਚੇ ਲਈ ਸ਼ਮਸ਼ਾਨਘਾਟ ਲਿਜਾ ਕੇ ਮਨੁੱਖੀ ਹੱਡੀਆਂ ਦਾ ਪਾਊਡਰ ਖੁਆਇਆ ਗਿਆ। ਜਿਸ ਤੋਂ ਬਾਅਦ ਅਮਾਵਸ ਦੀ ਰਾਤ ਨੂੰ ਝਰਨੇ ਹੇਠ ਇਸ਼ਨਾਨ ਕਰਵਾਇਆ ਗਿਆ। ਦੱਸਿਆ ਜਾ ਰਿਹਾ ਕਿ ਮਹਿਲਾ ਦੇ ਸਹੁਰੇ ਪਰਿਵਾਰ ਨੂੰ ਕਿਸੇ ਤਾਂਤਰਿਕ ਨੇ ਅਜਿਹਾ ਕਰਨ ਲਈ ਕਿਹਾ ਸੀ ।ਪੀੜਤ ਮਹਿਲਾ ਨੇ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦਰਜ਼ ਕਰਵਾਈ ।ਪੁਲਿਸ ਨੇ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਦੇ ਬਿਆਨਾਂ ਅਨੁਸਾਰ ਉਸ ਦਾ 2019 'ਚ ਹੋਇਆ ਸੀ, ਉਸ ਸਮੇ ਵੀ ਉਸ ਦੇ ਸਹੁਰੇ ਵਾਲੇ ਉਸ ਨੂੰ ਦਾਜ ਲਈ ਤੰਗ ਕਰਦੇ ਸੀ। ਇਸ ਕਾਰਨ ਮਹਿਲਾ ਦੇ ਪਰਿਵਾਰਿਕ ਮੈਬਰਾਂ ਨਕਦੀ, ਸੋਨਾ ਤੇ ਚਾਂਦੀ ਦੇ ਦਿੱਤੀ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।