ਹੁਸ਼ਿਆਰਪੁਰ ‘ਚ ਲਾੜੇ ਦੀ ਜਗ੍ਹਾ ਲਾੜੀ ਚੜੀ ਘੋੜੀ

by

ਹੁਸ਼ਿਆਰਪੁਰ (ਇੰਦਰਜੀਤ ਸਿੰਘ) : ਵਿਆਹ ਦੀਆਂ ਰਸਮਾਂ 'ਚ ਲਾੜੀ ਦੇ ਘੋੜੀ ਚੜ੍ਹਨ ਦੀ ਪਰੰਪਰਾ ਮਿੰਨੀ ਕਾਸ਼ੀ ਹੁਸ਼ਿਆਰਪੁਰ 'ਚ ਟੁੱਟੀ। ਖੁਸ਼ਨੁਮਾ ਮਾਹੌਲ 'ਚ ਘੋੜੀ 'ਤੇ ਲਾੜਾ ਨਹੀਂ ਬਲਕਿ ਲਾੜੀ ਚੜ੍ਹੀ। ਲਾੜੀ ਦੇ ਘੋੜੀ ਚੜ੍ਹਨ ਦੀ ਇੱਛਾ ਲੜਕੀ ਪਰਿਵਾਰ ਦੀ ਸੀ। ਲੜਕੇ ਵਾਲਿਆਂ ਨੇ ਵੀ ਬੜੀ ਖ਼ੁਸ਼ੀ ਨਾਲ ਇਹ ਇੱਛਾ ਕਬੂਲ ਕੀਤੀ। ਅਜਿਹਾ ਅਨੋਖਾ ਯਤਨ ਸਮਾਜ 'ਚ ਲੜਕੇ-ਲੜਕੀਆਂ 'ਚ ਪਨਪੇ ਭੇਦਭਾਦ ਨੂੰ ਖ਼ਤਮ ਕਰਨਾ ਹੈ। ਮੌਕਾ ਸੀ ਹੁਸ਼ਿਆਰਪੁਰ ਦੇ ਧੋਬੀਘਾਟ 'ਚ ਰਹਿਣ ਵਾਲੇ ਰਾਜ ਕੁਮਾਰ ਦੀ ਲਾਡਲੀ ਆਰਤੀ ਸ਼ਰਮਾ ਦੇ ਵਿਆਹ ਦਾ। 

ਕੁਝ ਸਮਾਂ ਪਹਿਲਾਂ ਆਰਤੀ ਦਾ ਵਿਆਹ ਅਮਰੀਕਾ ਦੇ ਕੈਲੀਫੋਰਨੀਆ 'ਚ ਰਹਿਣ ਵਾਲੇ ਅਮੋਲ ਨਾਲ ਤੈਅ ਹੋਇਆ। ਵਿਆਹ ਤੈਅ ਕਰਦੇ ਸਮੇਂ ਰਾਜ ਕੁਮਾਰ ਨੇ ਲੜਕੇ ਵਾਲਿਆਂ ਸਾਹਮਣੇ ਸ਼ਰਤ ਰੱਖੀ ਕਿ ਵਿਆਹ ਦੀਆਂ ਰਸਮਾਂ "ਚ ਲਾੜਾ ਨਹੀਂ ਬਲਕਿ ਲਾੜੀ ਉਨ੍ਹਾਂ ਦੀ ਲਾਡਲੀ ਆਰਤੀ ਘੋੜੀ 'ਤੇ ਚੜ੍ਹੇਗੀ। ਮਕਸਦ ਕੋਈ ਹੋਰ ਨਹੀਂ ਸਿਰਫ਼ ਲੜਕੇ ਤੇ ਲੜਕੀਆਂ 'ਚ ਭੇਦਭਾਵ ਮਿਟਾਉਣਾ ਹੈ। ਸਾਲਾਂ ਪੁਰਾਣੀ ਚੱਲਦੀ ਆ ਰਹੀ ਪਰੰਪਰਾ ਨੂੰ ਤੋੜਨਾ ਵੀ ਹੈ। ਲੜਕੇ ਵਾਲਿਆਂ ਨੇ ਸ਼ਰਤ ਖ਼ੁਸ਼ੀ-ਖ਼ੁਸ਼ੀ ਕਬੂਲ ਕਰ ਲਈ। ਆਰਤੀ ਤੇ ਅਮੋਲ 1 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝੇ ਪਰ ਉਸ ਤੋਂ ਪਹਿਲਾਂ ਉਨ੍ਹਾਂ ਪੁਰਾਣੀ ਪਰੰਪਰਾ ਨੂੰ ਤੋੜ ਦਿੱਤਾ। ਦੋ ਦਿਨ ਪਹਿਲਾਂ ਘੋੜ੍ਹੀ 'ਤੇ ਚੜ੍ਹਨ ਦੀ ਰਸਮ ਸੀ। ਲਾੜੀ ਤੇ ਲਾੜੇ ਦੇ ਪਰਿਵਾਰ ਵਾਲੇ ਸੀ ਉੱਥੇ ਪਹੁੰਚੇ ਸਨ।

ਰਾਤ ਨੌਂ ਵਜੇ ਦੇ ਕਰੀਬ ਘੋੜੀ 'ਤੇ ਚੜ੍ਹਨ ਦੀ ਰਸਮ ਸ਼ੁਰੂ ਹੋਈ ਤਾਂ ਸਜ-ਧਜ ਕੇ ਆਰਤੀ ਸ਼ਰਮਾ ਘੋੜੀ 'ਤੇ ਚੜ੍ਹੀ। ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ ਕਿ ਘੋੜੀ 'ਤੇ ਲਾੜਾ ਬੈਠਦਾ ਸੀ ਪਰ ਇੱਥੇ ਲਾੜੀ ਬੈਠੀ ਦਿਸ ਰਹੀ ਹੈ। ਉਸ ਨੂੰ ਦੇਖਣ ਵਾਲਿਆਂ ਦੀ ਭੀੜ ਲੱਗ ਗਈ। ਖੁਸ਼ਨੁਮਾ ਮਾਹੌਲ 'ਚ ਪੂਰੇ ਧੋਬੀਘਾਟ ਮੁਹੱਲਾ 'ਚ ਘੋੜੀ ਘੁਮਾਈ ਗਈ। ਇਸ ਨਵੀਂ ਪਰੰਪਰਾ ਦੀ ਹਰ ਕੋਈ ਤਾਰੀਫ ਕਰ ਰਿਹਾ ਸੀ। ਲਾੜੀ ਆਰਤੀ ਘੋੜੀ 'ਤੇ ਸਵਾਰ ਹੋ ਕੇ ਕਾਫ਼ੀ ਖ਼ੁਸ਼ ਨਜ਼ਰ ਆ ਰਹੀ ਸੀ ਤੇ ਉਸ ਦੇ ਅੱਗੇ-ਅੱਗੇ ਲੜਕੀ ਤੇ ਲੜਕੇ ਪੱਖ ਦੇ ਲੋਕ ਭੰਗੜਾ ਪਾ ਕੇ ਖ਼ੁਸ਼ੀ ਮਨਾ ਰਹੇ ਸਨ।

More News

NRI Post
..
NRI Post
..
NRI Post
..