ਚਾਟ ਵਾਲੀ ਰੇਹੜੀ ‘ਤੇ ਨੌਜਵਾਨ ਨਾਲ ਹੋਈ ਦੋਸਤੀ, ਫਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਭਗਵਾਨ ਵਾਲਮੀਕਿ ਚੋਂਕ ਕੋਲ ਇੱਕ ਮਹਿਲਾ ਨੌਜਵਾਨ ਤੋਂ 25 ਹਜ਼ਾਰ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਈ। ਦੱਸਿਆ ਜਾ ਰਿਹਾ ਮਹਿਲਾ ਨੇ ਨੌਜਵਾਨ ਨਾਲ ਨਿਗਮ ਦੇ ਬਾਹਰ ਚਾਟ ਵਾਲੀ ਰੇਹੜੀ ਕੋਲ ਦੋਸਤੀ ਕੀਤੀ ਸੀ । ਪੀੜਤ ਨੇ ਦੱਸਿਆ ਕਿ ਇੱਕ ਹਫਤਾ ਪਹਿਲਾਂ ਜਦੋ ਉਹ ਆਪਣੇ ਦੋਸਤ ਨਾਲ ਚਾਟ ਖਾਣ ਲਈ ਗਿਆ ਸੀ ਤਾਂ ਉੱਥੇ ਇੱਕ ਮਹਿਲਾ ਵੀ ਮੌਜੂਦ ਸੀ ਚਾਟ ਖਾਂਦੇ ਹੋਏ ਦੋਵਾਂ ਦੀ ਗੱਲਬਾਤ ਸ਼ੁਰੂ ਹੋ ਗਈ।

ਨੌਜਵਾਨ ਦੇ ਦੱਸਿਆ ਕਿ ਉਕਤ ਮਹਿਲਾ ਨੇ ਉਸ ਨੂੰ ਇਹ ਕਹਿ ਕੇ ਆਪਣੇ ਜਾਲ 'ਚ ਫਸਾ ਲਿਆ ਸੀ ਕਿ ਉਸ ਦਾ ਅਮਰੀਕਾ 'ਚ ਚੰਗਾ ਵਾਪਰ ਚੱਲ ਰਿਹਾ ਹੈ ਤੇ ਉਹ ਇੱਥੇ ਨੌਜਵਾਨ ਲੱਭਣ ਲਈ ਜਲੰਧਰ ਸੀ। ਇਸ ਮਹਿਲਾ ਨੇ ਉਸ ਨੂੰ ਵਿਦੇਸ਼ ਦੇ ਸੁਫ਼ਨੇ ਦਿਖਾ ਕੇ ਲੁੱਟ ਲਿਆ । ਨੌਜਵਾਨ ਨੇ ਦੱਸਿਆ ਕਿ ਮਹਿਲਾ ਨੇ ਉਸ ਨੂੰ ਕਿਹਾ ਕਿ ਜੇਕਰ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਉਹ ਆਪਣੇ ਸਾਥੀ ਨਾਲ ਤੁਹਾਡੇ ਕੰਮ ਦੀ ਗੱਲ ਕਰੇਗੀ। ਕੁਝ ਦਿਨ ਬਾਅਦ ਮਹਿਲਾ ਨੇ ਨੌਜਵਾਨ ਕੋਲੋਂ 25 ਹਜ਼ਾਰ ਰੁਪਏ ਦੀ ਮੰਗ ਕੀਤੀ, ਜਦੋ ਨੌਜਵਾਨ ਨੇ ਦੇ ਦਿੱਤਾ ਤਾਂ ਮਹਿਲਾ ਨੇ ਉਸ ਨਾਲ ਗਲਤ ਕਰਦੀ ਬੰਦ ਕਰ ਦਿੱਤੀ । ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।