ਭਿਖਾਰੀਆਂ ਦੀ ਆਪਸ ‘ਚ ਹੋਈ ਲੜਾਈ, ਕੀਤੀ ਬੁਰੀ ਤਰ੍ਹਾਂ ਕੁੱਟਮਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਗੁਰੂ ਨਾਨਕ ਮਿਸ਼ਨ ਚੋਂਕ 'ਚ ਭਿਖਾਰੀਆਂ ਦੀ ਆਪਸ 'ਚ ਲੜਾਈ ਹੋ ਗਈ। ਦੱਸਿਆ ਜਾ ਰਿਹਾ ਭਿਖਾਰੀ ਆਪਸ 'ਚ ਭਿੜੇ ਹਨ। ਇਸ ਦੌਰਾਨ ਉਨ੍ਹਾਂ ਨੇ ਇੱਕ -ਦੂਜੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ , ਉੱਥੇ ਹੀ ਲੜਾਈ ਦੌਰਾਨ ਹੱਥ 'ਚ ਬੈਸਾਖੀਆਂ ਵਾਲਾ ਭਿਖਾਰੀ ਵੀ ਆਪਣੇ ਦੋਵਾਂ ਪੈਰਾਂ 'ਤੇ ਖਲੋ ਕੇ ਸਹੀ ਸਲਾਮਤ ਲੜ ਰਿਹਾ ਸੀ ।

ਭੀਖ ਮੰਗਣ ਵਾਲੀ ਇੱਕ ਮਹਿਲਾ ਨੇ ਕਿਹਾ ਕਿ ਇੱਕ ਲੰਗੜਾ ਭਿਖਾਰੀ ਸ਼ਰਾਬ ਪੀ ਕੇ ਉਸ ਨੂੰ ਅਸ਼ਲੀਲ ਇਸ਼ਾਰੇ ਕਰ ਰਿਹਾ ਸੀ । ਇਥੋਂ ਤੱਕ ਕਿ ਚੌਂਕ 'ਚ ਖੜ੍ਹੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ ਵੀ ਉਨ੍ਹਾਂ ਨੂੰ ਨਹੀ ਛੁਡਾਇਆ। ਲੋਕ ਵੀ ਅਰਾਮ ਨਾਲ ਖੜ੍ਹੇ ਭਿਖਾਰੀਆਂ ਵਿਚਾਲੇ ਚੱਲਦੀਆਂ ਲਾਠੀਆਂ ਨੂੰ ਦੇਖ ਰਹੇ ਸਨ,ਜਦੋ ਕਾਫੀ ਦੇਰ ਤੱਕ ਇਹ ਲੜਾਈ ਖ਼ਤਮ ਨਹੀਂ ਹੋਈ ਤਾਂ ਲੋਕਾਂ ਨੇ ਭਿਖਾਰੀਆਂ ਨੂੰ ਭਜਾ ਦਿੱਤਾ ।