ਮੈਕਡੋਨਲਡ ਦੇ ਖਿਲਾਫ ਧਰਨਿਆਂ ਵਿਚ ਬਰਨੀ ਸੈਂਡਰਸ ਨੇ ਦਿੱਤਾ ਕਰਮਚਾਰੀਆ ਦਾ ਸਾਥ

by mediateam

ਵਾਸ਼ਿੰਗਟਨ, 26 ਮਈ , ਰਣਜੀਤ ਕੌਰ ( NRI MEDIA )

ਅਮਰੀਕੀ ਕਰਮਚਾਰੀਆ ਲਈ ਤਨਖਾਹਾਂ ਨੂੰ ਵਧਾਉਣ ਲਈ ਯੂ ਐੱਸ ਸਕੱਤਰ ਅਤੇ ਡੇਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਰਨੀ ਸੈਂਡਰਸ ਨੇ ਮੈਕਡੌਨਲਡ ਦੇ ਕਾਰਪੋਰੇਟ ਅਤੇ ਇਸਦੇ ਕਰਮਚਾਰੀਆ ਵਿਚਕਾਰ ਚਲਦੇ ਝਗੜੇ ਦਾ ਜਾਇਜ਼ਾ ਲੈਂਦੇ ਹੋਏ ਉਨਾਂ ਦੀਆ ਸ਼ਿਕਾਇਤਾ ਸੁਣੀਆ ਅਤੇ ਉਨਾਂ ਨੂੰ ਦਸਿਆ ਕਿ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ,ਮੈਕਡੌਨਲਡ ਪਹਿਲਾ ਹੀ ਬਹੁਤ ਸਾਰੇ ਐਕਟੀਵਿਸਟ ਸਮੂਹਾਂ ਵਲੋਂ ਆਪਣੇ ਕਰਮਚਾਰੀਆ ਨਾਲ ਸ਼ੋਸ਼ਣ ਕਰਨ ਲਈ ਨਿੰਦਿਆ ਜਾ ਚੁੱਕਾ ਹੈ । 


ਕਰਮਚਾਰੀਆ ਦੇ ਨਾਲ ਬਹੁਤ ਸਾਰੇ ਕਿਰਤ ਸੰਗਠਿਤ ਸਮੂਹ ਜੁੜੇ ਹੋਏ ਹਨ ਜੋਂ ਕਿ ਤਨਖਾਹਾਂ ਵਧਾਉਣ ਦੇ ਇਸ ਮਾਮਲੇ ਵਿਚ ਉਨਾਂ ਦਾ ਸਾਥ ਦੇ ਰਹੇ ਹਨ ,ਗਰੁੱਪ ਦੇ ਅਨੁਸਾਰ ਵੀਰਵਾਰ ਸਵੇਰੇ ਅੱਧੇ ਤੋਂ ਜਿਆਦਾ ਕਾਮੇ ਨੌਕਰੀ ਛਡ ਕੇ ਜਾ ਚੁੱਕੇ ਹਨ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਤਨਖਾਹ 15 ਡਾਲਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ ਇਸ ਲੜਾਈ ਵਿਚ ਕਈ ਦੂਜੇ ਡੇਮੋਕ੍ਰੇਟਿਕ ਜੋਂ ਕਿ 2020 ਦੀਆ ਚੋਣਾਂ ਵਿੱਚ ਰਾਸ਼ਟਰਪਤੀ ਦੀਆ ਸੀਟਾਂ ਲਈ ਖੜੇ ਹਨ ਉਹ ਵੀ ਇਸ ਲੜਾਈ ਵਿਚ ਸ਼ਾਮਲ ਹੋ ਚੁੱਕੇ ਹਨ।

ਹਾਊਸਿੰਗ ਅਤੇ ਸ਼ਹਿਰੀ ਵਿਕਾਸ ਦੇ ਸਾਬਕਾ ਸਕੱਤਰ ਜੁੱਲੀਅਨ ਕਾਸਤਰੋ ਵੀ ਉੱਤਰੀ ਕੈਰੋਲੀਨਾ ਵਿਚ ਹੜਤਾਲ ਕਰ ਰਹੇ ਮੈਕਡੋਨਲਡ ਕਰਮਚਾਰੀਆ ਦਾ ਸਾਥ ਦਿੱਤਾ , ਇਸ ਤੋ ਇਲਾਵਾ ਨਿਊਯਾਰਕ ਦੇ ਮੇਅਰ ਬਿੱਲ ਡੇ ਬਲਾਸਤਿਓ ਅਤੇ ਵਾਸ਼ਿੰਗਟਨ ਰਾਜ ਦੇ ਸਕੱਤਰ ਜੈ ਇੰਸਲੀ ਵੀ ਇਸ ਮੁਹਿੰਮ ਵਿਚ ਕਰਮਚਾਰੀਆ ਨਾਲ ਖੜੇ ਸਨ , ਸੈਨਡਰਜ਼ ਨੇ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਬਣਦੇ ਹਨ ਤਾਂ ਵਿਸ਼ਵਾਸ ਕਰੋ ਕਿ ਹਰੇਕ ਕਰਮਚਾਰੀ ਇਸ ਦੇਸ਼ ਵਿੱਚ ਘਟੋ ਘਟ 15 ਡਾਲਰ ਪ੍ਰਤੀ ਘੰਟਾ ਕਮਾਏਗਾ ਅਤੇ ਉਨਾਂ ਨੂੰ ਯੂਨੀਅਨ ਵਿਚ ਸ਼ਾਮਿਲ ਹੋਣ ਦਾ ਵੀ ਮੌਕਾ ਮਿਲੇਗਾ , ਕਰਮਚਾਰੀਆ ਦੀ ਵਰਤਮਾਨ ਤਨਖਾਹ 7.25 ਡਾਲਰ ਪ੍ਰਤੀ ਘੰਟਾ ਹੈ।

ਸ਼ਿਕਾਗੋ ਅਧਾਰਿਤ ਮੈਕਡੌਨਲਡ ਦਾ ਕਹਿਣਾ ਹੈ ਕਿ ਪੂਰੇ ਯੂ ਐੱਸ ਵਿਚ ਇਸਦੇ 14000 ਤੋ ਵਧ ਸਥਾਨ ਹਨ ਅਤੇ ਲਗਭਗ 850,000 ਕਰਮਚਾਰੀ ਹਨ ਕਿਉਂਕਿ 90% ਤੋ ਜਿਆਦਾ ਰੈਸਟੋਰੈਂਟ ਫ੍ਰੈਂਚਾਇਜ਼ਡ ਹਨ ਜੋਂ ਕੇ ਕੰਪਨੀ ਨੇ ਸੰਤੁਲਨ ਵਿਚ ਰਖੇ ਹੋਏ ਹਨ ਇਸ ਲਈ ਇਹ ਤਨਖਾਹਾਂ ਦੇ ਦਰ ਨੂੰ ਨਹੀਂ ਵਧਾ ਸਕਦਾ ਤੇ ਨਾ ਹੀ ਯੂਨੀਅਨ ਨਾਲ ਸਮੂਹਿਕ ਤੌਰ ਤੇ ਸੌਦੇਬਾਜੀ ਕਰ ਸਕਦਾ ਜਾਂ ਫ੍ਰੈਂਚਾਇਜ਼ ਦੇ ਕਰਮਚਾਰੀਆ ਦੇ ਵਿਵਹਾਰ ਲਈ ਜ਼ਿੰਮੇਵਾਰ ਹੈ ਹਾਲਾਂਕਿ ਕੰਪਨੀ ਨੇ ਇਸ ਤੇ ਕਿਸੇ ਵੀ ਤਰਾ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।


More News

NRI Post
..
NRI Post
..
NRI Post
..