ਧੀ ਤੇ ਜਵਾਈ ਨੂੰ ਮਾਰਨ ਦੀ ਦਿੱਤੀ ਸੁਪਾਰੀ, ਪਰ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਬਟਾਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ,ਜਿੱਥੇ ਇੱਕ ਵਿਅਕਤੀ ਨੇ ਆਪਣੀ ਧੀ ਤੇ ਜਵਾਈ ਦਾ ਕਤਲ ਕਰਨ ਦੀ ਸੁਪਾਰੀ ਦਿੱਤੀ ਪਰ ਬਦਮਾਸ਼ਾ ਨੇ ਸੁਪਾਰੀ ਦੇਣ ਵਾਲਿਆਂ ਦਾ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਟਨਾ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ।ਇਹ ਵਾਰਦਾਤ ਪਿੰਡ ਮੀਕੇ ਦੀ ਹੈ, ਜਿੱਥੇ ਪਿਛਲੇ ਦਿਨੀ ਕਮਰੇ 'ਚੋ ਪਤੀ -ਪਤਨੀ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਦੋਵੇ ਕਾਤਲਾਂ ਨੂੰ ਕਾਬੂ ਕਰ ਲਿਆ ਹੈ, ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ 1 ਕਾਤਲ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

ਪੁਲਿਸ ਅਧਿਕਾਰੀ ਅਸ਼ਵਨੀ ਨੇ ਦੱਸਿਆ ਕਿ ਪਿੰਡ ਮੀਕੇ 'ਚ ਹੋਏ ਜੋੜੇ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਤਿੰਨ ਦੋਸ਼ੀਆਂ ਦੀ ਪਛਾਣ ਸਰਵਣ ਸਿੰਘ, ਬਲਰਾਜ ਸਿੰਘ ਤੇ ਗੁਰਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ, ਹਾਲਾਂਕਿ ਪੁਲਿਸ ਨੇ ਸਰਵਣ ਸਿੰਘ ਤੇ ਬਲਰਾਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਗੁਰਵਿੰਦਰ ਸਿੰਘ ਫਰਾਰ ਚੱਲ ਰਿਹਾ ਹੈ।

ਦੋਸ਼ੀਆਂ ਕੋਲੋਂ ਲਸ਼ਕਰ ਸਿੰਘ ਦੀ ਚੋਰੀ ਕੀਤੀ ਪਿਸਤੌਲ, 30 ਕਾਰਤੂਸ ਤੇ ਇੱਕ ਲੋਹੇ ਦਾ ਟਕੂਆ ਬਰਾਮਦ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ 'ਚ ਸਾਹਮਣੇ ਆਇਆ ਕਿ ਲਸ਼ਕਰ ਸਿੰਘ ਦਾ ਇੱਕ ਮੁੰਡਾ ਹੈ, ਜੋ ਦੁਬਈ 'ਚ ਰਹਿੰਦਾ ਹੈ। ਇਸ ਦੇ ਨਾਲ ਲਸ਼ਕਰ ਸਿੰਘ ਦੀ ਇੱਕ ਧੀ ਵੀ ਹੈ, ਜਿਸ ਦਾ ਇੱਕ ਨੌਜਵਾਨ ਨਾਲ ਪ੍ਰੇਮ ਵਿਆਹ ਹੋਇਆ ਸੀ ।ਲਸ਼ਕਰ ਸਿੰਘ ਨੂੰ ਆਪਣੀ ਧੀ ਦਾ ਪ੍ਰੇਮ ਵਿਆਹ ਮਨਜ਼ੂਰ ਨਹੀਂ ਸੀ।

ਇਸ ਲਈ ਲਸ਼ਕਰ ਨੇ ਆਪਣੀ ਧੀ ਤੇ ਜਵਾਈ ਨੂੰ ਮਾਰਨ ਲਈ 3 ਬਦਮਾਸ਼ਾਂ ਨੂੰ 2 ਲੱਖ 70 ਹਜ਼ਾਰ ਰੁਪਏ ਦੀ ਸੁਪਾਰੀ ਦਿੱਤੀ ਸੀ ਪਰ ਦੋਸ਼ੀਆਂ ਨੇ ਲਸ਼ਕਰ ਤੋਂ ਸੁਪਾਰੀ ਲੈ ਕੇ ਜਵਾਈ ਤੇ ਧੀ ਦਾ ਕਤਲ ਨਹੀਂ ਕੀਤਾ। ਜਿਸ ਤੋਂ ਬਾਦ ਲਸ਼ਕਰ ਨੇ ਦੋਸ਼ੀਆਂ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਲਸ਼ਕਰ ਸਿੰਘ ਦੀ ਦੋਸ਼ੀਆਂ ਨਾਲ ਲੜਾਈ ਹੋ ਗਈ ।ਇਸ ਕਰਕੇ ਉਕਤ ਦੋਸ਼ੀਆਂ ਨੇ ਲਸ਼ਕਰ ਤੇ ਉਸ ਦੀ ਪਤਨੀ ਅਮਰੀਕ ਕੌਰ ਦਾ ਕਤਲ ਕਰ ਦਿੱਤਾ ।

More News

NRI Post
..
NRI Post
..
NRI Post
..