ਬਾਲ ਵਿਆਹ ਕਰਨ ਵਾਲੇ ਹੋ ਜਾਓ ਸਾਵਧਾਨ! ਹੁਣ ਲੜਕੀਆਂ ਲਈ ਵਿਆਹ ਦੀ ਕਾਨੂੰਨੀ ਉਮਰ ਹੋਵੇਗੀ 21 ਸਾਲ…

by jaskamal

ਨਿਊਜ਼ ਡੈਸਕ (ਜਸਕਮਲ) : ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਔਰਤਾਂ ਲਈ ਵਿਆਹ ਦੀ ਕਾਨੂੰਨੀ ਉਮਰ 18 ਤੋਂ ਵਧਾ ਕੇ 21 ਸਾਲ ਕਰਨ ਦਾ ਮਤਾ ਪਾਸ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਸੁਤੰਤਰਤਾ ਦਿਵਸ ਦੇ ਸੰਬੋਧਨ ਦੌਰਾਨ ਇਸ ਐਲਾਨ ਦੇ ਇਕ ਸਾਲ ਬਾਅਦ ਇਹ ਪ੍ਰਸਤਾਵ ਪਾਸ ਹੋਇਆ ਹੈ। ਸੂਤਰਾਂ ਨੇ ਕਿਹਾ ਕਿ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ, ਸਰਕਾਰ ਬਾਲ ਵਿਆਹ ਰੋਕੂ ਕਾਨੂੰਨ, 2006 'ਚ ਇਕ ਸੋਧ ਪੇਸ਼ ਕਰੇਗੀ ਤੇ ਨਤੀਜੇ ਵਜੋਂ ਵਿਸ਼ੇਸ਼ ਵਿਆਹ ਐਕਟ ਅਤੇ ਹਿੰਦੂ ਮੈਰਿਜ ਐਕਟ , 1955। ਵਰਗੇ ਨਿੱਜੀ ਕਾਨੂੰਨਾਂ 'ਚ ਸੋਧ ਲਿਆਏਗੀ।

ਦਸੰਬਰ 2020 'ਚ ਜਯਾ ਜੇਤਲੀ ਦੀ ਅਗਵਾਈ ਵਾਲੀ ਕੇਂਦਰ ਦੀ ਟਾਸਕ ਫੋਰਸ ਵੱਲੋਂ ਨੀਤੀ ਕਮਿਸ਼ਨ ਨੂੰ ਸੌਂਪੀਆਂ ਗਈਆਂ ਸਿਫ਼ਾਰਸ਼ਾਂ 'ਤੇ ਆਧਾਰਿਤ ਬੁੱਧਵਾਰ ਨੂੰ ਮਨਜ਼ੂਰੀਆਂ ਦਿੱਤੀਆਂ ਗਈਆਂ ਹਨ, ਜਿਸ ਦਾ ਗਠਨ 'ਮਾਂ-ਸਬੰਧੀ ਮਾਮਲਿਆਂ ਦੀ ਉਮਰ, ਮਾਵਾਂ ਦੀ ਮੌਤ ਦਰ ਨੂੰ ਘਟਾਉਣ ਦੀ ਲੋੜ, ਪੋਸ਼ਣ 'ਚ ਸੁਧਾਰ' ਨਾਲ ਸਬੰਧਤ ਮਾਮਲਿਆਂ ਦੀ ਜਾਂਚ ਲਈ ਕੀਤਾ ਗਿਆ ਸੀ।

ਹਿੰਦੂ ਮੈਰਿਜ ਐਕਟ, 1955 ਦੀ ਧਾਰਾ 5 (iii) ਲਾੜੀ ਲਈ ਘੱਟੋ-ਘੱਟ ਉਮਰ 18 ਸਾਲ ਤੇ ਲਾੜੇ ਲਈ 21 ਸਾਲ ਨਿਰਧਾਰਤ ਕਰਦੀ ਹੈ। ਸਪੈਸ਼ਲ ਮੈਰਿਜ ਐਕਟ, 1954 ਅਤੇ ਬਾਲ ਵਿਆਹ ਦੀ ਮਨਾਹੀ ਐਕਟ, 2006 ਵੀ ਔਰਤਾਂ ਅਤੇ ਮਰਦਾਂ ਲਈ ਵਿਆਹ ਲਈ ਸਹਿਮਤੀ ਦੀ ਘੱਟੋ-ਘੱਟ ਉਮਰ ਕ੍ਰਮਵਾਰ 18 ਅਤੇ 21 ਸਾਲ ਨਿਰਧਾਰਤ ਕਰਦੇ ਹਨ।