GTA ਵਾਸੀ ਹੋ ਜਾਣ ਸਾਵਧਾਨ; ਇਕ ਵਾਰ ਫਿਰ ਆ ਸਕਦੈ “ਬਰਫੀਲਾ ਤੂਫਾਨ”

by jaskamal

ਨਿਊਜ਼ ਡੈਸਕ (ਜਸਕਮਲ) : ਪਿਛਲੇ ਦਿਨੀ ਕੈਨੇਡਾ 'ਚ ਹੋਈ ਬਰਫ਼ਬਾਰੀ ਦੇ ਨਾਲ ਸ਼ਹਿਰ ਦੀਆਂ ਕਈ ਸੜਕਾਂ ਅਜੇ ਵੀ ਭਰੀਆਂ ਹੋਈਆਂ ਹਨ, ਓਥੇ ਹੀ ਇਕ ਵਾਰ ਫੇਰ ਤੂਫ਼ਾਨ ਇਸ ਹਫ਼ਤੇ GTA (Greater toronto area) 'ਚ ਮੀਂਹ ਤੇ ਹੋਰ ਬਰਫ਼ਬਾਰੀ ਲਿਆਉਣ ਲਈ ਤਿਆਰ ਹੈ। ਮੌਸਮ ਵਿਭਾਗ ਕੈਨੇਡਾ ਵਲੋਂ ਟੋਰਾਂਟੋ ਅਤੇ GTA ਵਿਚ ਬੁੱਧਵਾਰ ਸਵੇਰ ਤੋਂ ਸ਼ੁੱਕਰਵਾਰ ਤੱਕ ਹੋਣ ਵਾਲੀ ਬਰਫ਼ਬਾਰੀ ਸੰਬੰਧੀ ਇਕ ਵਿਸ਼ੇਸ਼ ਮੌਸਮ ਬਿਆਨ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਕੈਨੇਡਾ ਮੁਤਾਬਕ ਸ਼ੁੱਕਰਵਾਰ ਸਵੇਰ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ 10 ਤੋਂ 20 ਸੈਂਟੀਮੀਟਰ ਤੱਕ ਬਰਫ਼ਬਾਰੀ ਦੀ ਸੰਭਾਵਨਾ ਹੈ। ਇਨ੍ਹਾਂ ਹੀ ਨਹੀਂ ਹਫ਼ਤੇ ਦੇ ਅੰਤ ਤੱਕ 30 ਸੈਂਟੀਮੀਟਰ ਤੱਕ ਬਰਫ਼ਬਾਰੀ ਦੀ ਉਮੀਦ ਹੈ। ਜਦਕਿ ਭਾਰੀ ਬਰਫ਼ਬਾਰੀ ਦੇ ਚੱਲ ਦੀਆਂ ਵਿਜਿਬਿਲਟੀ ਘੱਟ ਸਕਦੀ ਹੈ। ਇਸ ਦੇ ਨਾਲ ਹੀ ਠੰਡੀ ਹਵਾ ਚਲਣ ਵੀਰਵਾਰ ਨੂੰ ਟੈਮਪ੍ਰੇਚਰ -6 ਡਿਗਰੀ ਅਤੇ ਸ਼ੁੱਕਰਵਾਰ ਨੂੰ -11 ਡਿਗਰੀ ਸੇਲਸਿਅਸ ਤੱਕ ਜਾ ਸਕਦਾ ਹੈ।

More News

NRI Post
..
NRI Post
..
NRI Post
..