ਵਹਿਸ਼ੀਪੁਣੇ ਦੀਆਂ ਹੱਦਾਂ ਪਾਰ; ਨਾਬਾਲਗ ਲੜਕੀ ਦੀ ਕਬਰ ਪੁੱਟ ਕੇ ਕੀਤਾ ਲਾਸ਼ ਨਾਲ ਜਬਰ-ਜਨਾਹ

by jaskamal

ਨਿਊਜ਼ ਡੈਸਕ : ਗੁਜਰਾਤ ਦੇ ਪਿੰਡ ਚੱਕ ਕਮਲਾ 'ਚ 5 ਮਈ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਨਾਬਾਲਗ ਲੜਕੀ ਦੀ ਕਬਰ ਪੁੱਟ ਕੇ ਲਾਸ਼ ਨਾਲ ਜਬਰ-ਜਨਾਹ ਕੀਤਾ। ਪਾਕਿਸਤਾਨ ਮੁਸਲਿਮ ਲੀਗ (ਪੀਐੱਮਐੱਲਐੱਨ) ਦੇ ਡਿਪਟੀ ਸੈਕਟਰੀ-ਜਨਰਲ ਅਤਾਉੱਲਾ ਤਰਾਰ ਨੇ 6 ਮਈ ਨੂੰ ਟਵਿੱਟਰ 'ਤੇ ਜਾਣਕਾਰੀ ਦਿੱਤੀ ਕਿ 17 ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਜਾਂਚ ਵਿਗਿਆਨਕ ਤਰੀਕਿਆਂ ਨਾਲ ਕੀਤੀ ਜਾ ਰਹੀ ਹੈ।ਖਬਰਾਂ ਮੁਤਾਬਕ ਇਹ ਹੈਰਾਨ ਕਰਨ ਵਾਲੀ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਮ੍ਰਿਤਕ ਲੜਕੀ ਦੇ ਰਿਸ਼ਤੇਦਾਰ ਆਪਣੀ ਧਾਰਮਿਕ ਰਵਾਇਤਾਂ ਅਨੁਸਾਰ ਅਗਲੀ ਸਵੇਰ ਕਬਰਿਸਤਾਨ ਗਏ।

ਮ੍ਰਿਤਕਾ ਦੇ ਚਾਚਾ ਨੇ ਪੁਲਿਸ ਕੋਲ ਪਹੁੰਚ ਕਰ ਕੇ ਇਸ ਸਬੰਧੀ ਐੱਫਆਈਆਰ ਦਰਜ ਕਰਵਾਈ। ਪੁਲਿਸ ਨੇ ਐੱਫਆਈਆਰ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਲੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਹੈਰਾਨ ਕਰਨ ਵਾਲੀ ਘਟਨਾ ਵਿਚ ਕਿੰਨੇ ਪੁਰਸ਼ ਸ਼ਾਮਲ ਸਨ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਮ੍ਰਿਤਕ ਨਾਬਾਲਗ ਲੜਕੀ, ਜੋ ਕਿ ਮਾਨਸਿਕ ਅਤੇ ਸਰੀਰਕ ਤੌਰ 'ਤੇ ਅਪਾਹਜ ਸੀ, ਦੀ 4 ਮਈ ਨੂੰ ਮੌਤ ਹੋ ਗਈ ਸੀ।

More News

NRI Post
..
NRI Post
..
NRI Post
..